ਨਿਊਜ਼ੀਲੈਂਡ ਵਿੱਚ ਗਰੀਬੀ ਸੰਕਟ ਵਿਚ ਰਹਿ ਰਿਹੇ ਪਰਿਵਾਰਾਂ  ਦਾ ਅੱਗੇ ਵਧਣਾ ਅਸੰਭਵ । 

ਬੱਚਿਆ ਦਾ ਭਵਿੱਖ ਵਧੀਆ ਨਹੀ ਦਿਖਾਈ ਦੇ ਰਿਹਾ

ਪ੍ਰਦੀਪ ਚਿੱਜੜ

ਆਕਲੈਂਡ:- 27 ਫਰਵਰੀ 2026

ਬੱਚਿਆਂ ਦੀ ਗਰੀਬੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਹਿ ਰਹੇ ਹਨ ਕਿ ਨਵੀਂ Stats New Zealand ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਪਰਿਵਾਰਾਂ ਨੂੰ ਅਸੰਭਵ ਫੈਸਲੇ ਕਰਨੇ ਪੈ ਰਹੇ ਹਨ ਅਤੇ ਜੀਵਨ ਦੀਆਂ ਜ਼ਰੂਰੀਆਂ ਚੀਜ਼ਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।
ਅੰਕੜਾ ਵਿਭਾਗ ਮੁਤਾਬਕ, ਜੁਲਾਈ 2024 ਤੋਂ ਲੈ ਕੇ ਪਿਛਲੇ ਸਾਲ ਜੂਨ ਤੱਕ ਕੀਤੇ ਗਏ ਅਧਿਐਨ ਅਨੁਸਾਰ ਹਰ ਸੱਤ ਵਿੱਚੋਂ ਇੱਕ ਬੱਚਾ ਭੌਤਿਕ ਤੰਗੀ ਵਿੱਚ ਜੀ ਰਹਿਆ ਹੈ।  ਮੰਤਰੀ Louise Upston ਨੇ ਕਿਹਾ ਕਿ ਬੱਚਿਆਂ ਦੀ ਗਰੀਬੀ ਘਟਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਪਰਿਵਾਰਾਂ ਦੀ ਜ਼ਿੰਦਗੀ ਸੁਧਾਰਨ ਲਈ ਬਦਲਾਅ ਕੀਤੇ ਜਾ ਰਹੇ ਹਨ ।
Children’s Commissioner ਨੇ ਕਿਹਾ ਕਿ ਅੰਕੜਿਆਂ ਅਨੁਸਾਰ 2022 ਨਾਲੋਂ 2025 ਵਿੱਚ 47,500 ਹੋਰ ਬੱਚੇ ਭੌਤਿਕ ਤੰਗੀ ਵਿੱਚ ਹਨ (169,300 ਮੁਕਾਬਲੇ 121,800)।

ਉਸ ਨੇ ਕਿਹਾ, “ਮੈਂ ਗੱਲ ਕਰ ਰਹੀ ਹਾਂ ਤਾਜ਼ਾ ਫਲ ਤੇ ਸਬਜ਼ੀਆਂ ਤੱਕ ਪਹੁੰਚ ਦੀ, ਡਾਕਟਰ ਜਾਂ ਡੈਂਟਿਸਟ ਕੋਲ ਜਾਣ ਦੀ ਸਮਰੱਥਾ ਦੀ, ਜਾਂ ਚੰਗੇ ਪਲੰਗ ’ਤੇ ਸੌਣ ਦੀ। ਮੈਨੂੰ ਲੱਗਦਾ ਹੈ ਅਸੀਂ ਸਭ ਸਹਿਮਤ ਹੋਵਾਂਗੇ ਕਿ ਨਿਊਜ਼ੀਲੈਂਡ ਵਿੱਚ ਕੋਈ ਵੀ ਬੱਚਾ ਇਹਨਾਂ ਚੀਜ਼ਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।”
ਗਰੀਬੀ ਵਿੱਚ ਜੀ ਰਹੇ ਬੱਚਿਆਂ ਵਿੱਚੋਂ ਅੱਧੇ ਬੱਚਿਆਂ ਦੇ ਮਾਪੇ ਕੰਮ ਕਰ ਰਹੇ ਹਨ।  ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਅਜਿਹੀ ਤਨਖਾਹ ਮਿਲੇ ਜੋ ਬੱਚਿਆਂ ਨੂੰ ਤੰਗੀ ਤੋਂ ਬਾਹਰ ਕੱਢ ਸਕੇ।
ਘਰਾ ਦੀ ਬਿਜਲੀ ਦੇ ਬਿੱਲ ਅਤੇ ਖਾਣ-ਪੀਣ ਦੀਆਂ ਕੀਮਤਾਂ ਆਮ ਮਹਿੰਗਾਈ ਨਾਲ ਵੱਧ ਗਈਆਂ ਹਨ।
ਹੁਣ ਦੇ ਅੰਕੜਿਆਂ ਅਨੁਸਾਰ 2028 ਤੱਕ ਭੌਤਿਕ ਤੰਗੀ ਨੂੰ 6 ਫੀਸਦੀ ਤੱਕ ਘਟਾਉਣ ਦਾ ਟੀਚਾ ਹੁਣ ਪੂਰਾ ਨਹੀਂ ਹੋ ਸਕੇਗਾ।
ਸਮਾਜਿਕ ਸੇਵਕ ਅਤੇ BBM ਦੇ ਸੰਸਥਾਪਕ Dave Letele ਨੇ ਕਿਹਾ ਕਿ ਬਦਲਾਅ ਦੀ ਲੋੜ ਹੈ। ਜੇ ਸਹਾਇਤਾ ਨਾ ਦਿੱਤੀ ਗਈ ਤਾਂ ਉਸ ਨੇ ਕਿਹਾ ਕਿ ਬੱਚਿਆਂ ਦੇ ਰਹਿਣ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ।
ਉਸ ਨੇ ਚੇਤਾਵਨੀ ਦਿੱਤੀ, “ਸਾਡੇ ਪੋਤੇ-ਪੋਤੀਆਂ ਦਾ ਨਿਊਜ਼ੀਲੈਂਡ ਹੋਰ ਵੀ ਬਦਤਰ ਹੋਵੇਗਾ, ਤੇ ਹੋਰ ਅਸੁਰੱਖਿਅਤ ।