

ਆਕਲੈਂਡ:- 5 ਅਕਤੂਬਰ 2025
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਆਉਣ ਵਾਲੇ ਸਲਾਨਾ ਟੂਰਨਾਮੈਂਟ ਬਾਰੇ ਮੀਟਿੰਗ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਬੰਬੇ ਹਿਲ ਦੀ ਲਾਈਬਰੇਰੀ ਵਿੱਚ ਹੋਈ। ਜ਼ਿਕਰ ਯੋਗ ਹੈ ਕਿ ਹਰੇਕ ਸਾਲ ਲੇਬਰ ਵੀਕਐਂਡ ਉੱਪਰ ਕਲੱਬ ਦੁਆਰਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਅੱਜ ਦੀ ਮੀਟਿੰਗ ਵਿੱਚ ਹੁਣ ਤੱਕ ਦੀਆਂ ਮੁਕੰਮਲ ਹੋਈਆਂ ਤਿਆਰੀਆਂ ਬਾਰੇ ਵੇਰਵਾ ਕਲੱਬ ਦੇ ਪ੍ਰਧਾਨ ਪੰਕਜ ਕੁਮਾਰ ਨੇ ਦਿੱਤਾ ਇਸ ਵਾਰ ਕੁੱਝ ਵਿਦੇਸ਼ੀ ਮਹਿਮਾਨ ਪਹੁੰਚਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਪ੍ਰਧਾਨ ਹੋਣਾਂ ਨੇ ਜਿਕਰ ਕੀਤਾ ਕਿ ਸਾਡੇ ਕਾਰੋਬਾਰੀ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਟੂਰਨਾਮੈਂਟ ਵਿੱਚ ਉਹਨਾਂ ਦੀ ਮਦਦ ਤੋਂ ਬਿਨਾਂ ਇਹ ਕਾਰਜ ਅਧੂਰੇ ਹਨ। ਪ੍ਰਧਾਨ ਸਾਹਿਬ ਨੇ ਦੱਸਿਆ ਕਿ ਗਰਾਊਂਡ ਦੀ ਆਗਿਆ ਕੌਂਸਲ ਕੋਲੋਂ ਮਿਲ ਗਈ ਹੈ। NZ ਪੁਲਿਸ ਵੱਲੋਂ ਵੀ ਪੂਰਾ ਦਿਨ ਸਮੇਂ ਸਮੇਂ ਤੇ ਚੱਕਰ ਲਗਾਇਆ ਜਾਵੇਗਾ। ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਲੱਬ ਦੇ ਸਾਰੇ ਮੈਂਬਰਾਂ ਦੀਆਂ ਜਿੰਮੇਵਾਰੀਆਂ ਵੱਖ ਵੱਖ ਥਾਵਾਂ ਉੱਪਰ ਲਗਾਈਆਂ ਗਈਆਂ ਤੇ ਉਹਨਾਂ ਨੇ ਪੰਜਾਬੀ ਦਰਪਣ ਦੇ ਮਾਧਿਅਮ ਰਾਹੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਜੋ ਕੋਈ ਵੀ ਟੂਰਨਾਮੈਂਟ ਵਿੱਚ ਕਿਸੇ ਤਰ੍ਹਾਂ ਦੀ ਸੇਵਾ ਨਿਭਾਉਣੀ ਚਾਹੁੰਦਾ ਹੈ ਤਾ ਉਹ ਕਲੱਬ ਦੇ ਨਾਲ ਸੰਪਰਕ ਕਰ ਸਕਦਾ ਹੈ। ਸਾਰੇ ਭਾਈਚਾਰੇ ਨੂੰ ਵੱਧ ਚੜ ਕੇ ਹਿੱਸਾ ਲੈਣ ਦੀ ਬੇਨਤੀ ਕੀਤੀ।



