
ਪ੍ਰਦੀਪ ਚਿੱਜੜ
ਆਕਲੈਂਡ:- 03 ਨਵੰਬਰ 2025
ਇਹ ਉਹ ਸਮਾਂ ਹੈ ਜਿਸਨੂੰ ਕੁਝ ਲੋਕ ਪਸੰਦ ਕਰਦੇ ਹਨ ਤੇ ਕੁਝ ਲੋਕ ਇਸ ਤੋਂ ਡਰਦੇ ਹਨ।
ਗਾਇ ਫਾਕਸ ਨਾਈਟ ਅਤੇ ਦੀਵਾਲੀ ਦੇ ਸਮੇਂ ਵਿਚਕਾਰ, ਆਓਟਿਆਰੋਆ (ਨਿਊਜ਼ੀਲੈਂਡ) ਦੇ ਕਈ ਇਲਾਕਿਆਂ ਵਿੱਚ ਰਾਤ ਦੇ ਦੇਰ ਤੱਕ ਪਟਾਖਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਬਹੁਤ ਸਾਰਿਆਂ ਲਈ ਇਹ ਖੁਸ਼ੀ ਮਨਾਉਣ ਦਾ ਸਮਾਂ ਹੈ, ਪਰ ਕੁੱਝ ਲੋਕਾ ਲਈ ਇਹ ਪਰੇਸ਼ਾਨੀ ਦਾ ਮੌਕਾ ਬਣ ਜਾਂਦਾ ਹੈ।
ਹਰ ਨਵੰਬਰ ਵਿੱਚ, ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਪਟਾਖਿਆਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀਆਂ ਚਰਚਾਵਾਂ ਫਿਰ ਤੋਂ ਸ਼ੁਰੂ ਹੋ ਜਾਂਦੀਆਂ ਹਨ — ਪਰ ਅਜੇ ਤੱਕ ਕੁਝ ਵੀ ਨਹੀਂ ਬਦਲਿਆ। ਕੁਝ ਮੁੱਖ ਨਿਯਮ ਅਨੁਸਾਰ
ਪਟਾਖੇ ਸਾਲ ਵਿੱਚ ਸਿਰਫ਼ ਚਾਰ ਦਿਨਾਂ ਲਈ ਹੀ ਵੇਚੇ ਜਾ ਸਕਦੇ ਹਨ — 2 ਨਵੰਬਰ ਤੋਂ ਲੈ ਕੇ 5 ਨਵੰਬਰ (ਗਾਇ ਫਾਕਸ ਡੇ) ਦੇ ਅੰਤ ਤੱਕ।
ਇਹ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਹੀ ਵੇਚੇ ਜਾ ਸਕਦੇ ਹਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ।
ਪਟਾਖੇ ਵੇਚਣ ਲਈ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ। ਪਟਾਖੇ ਚਲਾਉਣ ਲਈ ਨਿੱਜੀ ਜਮੀਨ (private property) ਹੋਣਾ ਚਾਹੀਦਾ ਹੈ, ਅਤੇ ਕਈ ਕੌਂਸਿਲਾਂ ਦੁਆਰਾ ਪਬਲਿਕ ਜਗਾਹਾਂ (ਜਿਵੇਂ ਪਾਰਕ, ਸਮੁੰਦਰੀ ਤਟ) ‘ਤੇ ਵਰਤਣ ਨੂੰ ਰੋਕਿਆ ਗਿਆ ਹੈ।



