ਨਿਊਜ਼ੀਲੈਂਡ ਵਿੱਚ ਕਾਰੋਬਾਰਾਂ ਦਾ ਬੰਦ ਹੋਣਾ ਮੰਦਭਾਗਾ।

ਪ੍ਰਦੀਪ ਚਿੱਜੜ

ਆਕਲੈਂਡ:- 07 ਜੁਲਾਈ 2026


ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਸਮੇ ਵਿੱਚ ਬਹੁਤ ਸਾਰੇ ਕਾਰੋਬਾਰ ਬੰਦ ਹੋਣ ਕਰਕੇ ਲੋਕ  ਗੁਆਂਢੀ ਮੁਲਕ ਅਸਟ੍ਰੇਲੀਆ ਜਾ ਵਸੇ। ਹੁਣ ਇਕ ਵੱਡੀ ਕੰਪਨੀ BP ਆਊਟਸੋਰਸ ਕਰ ਸਕਦੀ ਹੈ, ਨੌਕਰੀਆਂ ‘ਤੇ ਸੰਕਟ ਦੇ ਬੱਦਲ ਮੰਡਰਾ ਰਿਹੇ ਹਨ। ਵਿਸ਼ਵ ਪੱਧਰੀ ਤੇਲ ਕੰਪਨੀ BP ਆਪਣੇ BP Connect ਸਰਵਿਸ ਸਟੇਸ਼ਨਾਂ ਦੇ ਰੋਜ਼ਾਨਾ ਸੰਚਾਲਨ ਨੂੰ ਸੁਤੰਤਰ ਠੇਕੇਦਾਰਾਂ (Independent Contractors) ਨੂੰ ਸੌਂਪਣ ਬਾਰੇ ਵਿਚਾਰ ਕਰ ਰਹੀ ਹੈ। ਇਸ ਕਾਰਨ ਸੈਂਕੜਿਆਂ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਲੈ ਕੇ ਅਣਿਸ਼ਚਿਤਤਾ ਪੈਦਾ ਹੋ ਗਈ ਹੈ।
ਦੇਸ਼ ਭਰ ਵਿੱਚ 100 ਤੋਂ ਵੱਧ BP Connect ਸਾਈਟਾਂ ਹਨ, ਜਿਨ੍ਹਾਂ ਦੀ ਮਲਕੀਅਤ BP ਦੀ ਸਹਾਇਕ ਕੰਪਨੀ Coro Trading NZ ਕੋਲ ਹੈ।
E tū ਯੂਨੀਅਨ ਨੇ ਪੁਸ਼ਟੀ ਕੀਤੀ ਹੈ ਕਿ ਉਸਦੇ 216 ਮੈਂਬਰ BP Connect ਸਟੇਸ਼ਨਾਂ ਅਤੇ ਉਨ੍ਹਾਂ ਨਾਲ ਜੁੜੀਆਂ Wild B
ean Café ਸ਼ਾਖਾਵਾਂ ਵਿੱਚ ਕੰਮ ਕਰਦੇ ਹਨ।