ਆਕਲੈਂਡ ਦੱਖਣ  ਦੇ  ਵਿੱਚ ਪੈਦੇ   Manurewa  ਇਲਾਕੇ ਦੇ ਬੱਸ  ਸਟੈਂਡ ਤੇ ਹੋਈ ਮੰਦਭਾਗੀ ਘਟਨਾ।

ਪ੍ਰਦੀਪ ਚਿੱਜੜ

ਆਕਲੈਂਡ:- 22 ਅਪ੍ਰੈਲ 2026

ਦੱਖਣੀ ਆਕਲੈਂਡ ਦੇ ਇੱਕ ਟ੍ਰੇਨ ਸਟੇਸ਼ਨ ‘ਤੇ ਅੱਜ ਸਵੇਰੇ ਤੜਕੇ ਲੁੱਟ ਦੀ ਕੋਸ਼ਿਸ਼ ਦੌਰਾਨ ਹੋਈ ਕਥਿਤ ਛੁਰੇਬਾਜ਼ੀ ਦੇ ਮਾਮਲੇ ਵਿੱਚ 24 ਸਾਲਾ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੂੰ ਕਰੀਬ 1:20 ਵਜੇ ਮਨੁਰੇਵਾ ਰੇਲਵੇ ਸਟੇਸ਼ਨ ‘ਤੇ ਬੁਲਾਇਆ ਗਿਆ ਸੀ, ਜਿੱਥੇ ਸੁਚਨਾ ਮਿਲੀ ਕਿ ਬੱਸ ਦੀ ਉਡੀਕ ਕਰ ਰਹੇ ਇੱਕ ਵਿਅਕਤੀ ਨੂੰ ਛੁਰਾ ਮਾਰਿਆ ਗਿਆ ਹੈ। ਪੀੜਤ ਵਿਅਕਤੀ ਦੇ ਕੋਲ ਇੱਕ ਅਣਜਾਣ ਵਿਅਕਤੀ ਆਇਆ ਉਸ  bag ਖੋਹਣ ਦੀ ਕੋਸ਼ਿਸ਼ ਕੀਤੀ । ਜਿਸ ਤੋਂ ਬਾਅਦ  ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ।  “ਦੋਸ਼ੀ ਨੇ ਕਥਿਤ ਤੌਰ ‘ਤੇ ਪੀੜਤ ਨੂੰ ਕਈ ਵਾਰ ਛੁਰੇ ਮਾਰੇ ਅਤੇ ਫਿਰ ਉਸਦਾ ਬੈਕਪੈਕ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਨਾਕਾਮ ਰਹੀ।”
ਇਸ ਘਟਨਾ ਦੌਰਾਨ ਇੱਕ  ਰਾਹਗੀਰ   ਨੇ ਦਖ਼ਲ ਦਿੱਤਾ, ਜਿਸ ਨਾਲ ਦੋਸ਼ੀ ਮੌਕੇ ਤੋਂ ਭੱਜ ਗਿਆ। ਐਮਰਜੈਂਸੀ ਸੇਵਾਵਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੀਤੀ।  ਮਰੀਜ਼ ਦੀ ਮੌਕੇ ‘ਤੇ ਜਾਂਚ ਕੀਤੀ ਗਈ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਮਿਡਲਮੋਰ ਹਸਪਤਾਲ ਲਿਜਾਇਆ ਗਿਆ।”
ਬਾਅਦ ਵਿੱਚ ਪੁਲਿਸ ਨੇ ਕੁੱਤੇ ਦੀ ਮਦਦ ਨਾਲ ਨੇੜੇ ਹੀ ਕਥਿਤ ਦੋਸ਼ੀ ਨੂੰ ਲੱਭ ਲਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਵਿਅਕਤੀ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖ਼ਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ।