ਨਿਊਜ਼ੀਲੈਂਡ ਦੀਆਂ ਸਾਰੀਆਂ   Incorporated Societies ਨੂੰ Act 2022 ਦੇ ਅਧੀਨ ਦੁਬਾਰਾ ਰਜਿਸਟਰ ਕਰਨ ਲਈ  ਸਮਾਂ ਸੀਮਤ ਰਹਿ ਗਿਆ।

ਪ੍ਰਦੀਪ ਚਿੱਜੜ

ਆਕਲੈਂਡ:- 20 ਮਾਰਚ 2026

ਨਿਊਜ਼ੀਲੈਂਡ  ਸਰਕਾਰ ਦੇ ਨਵੇ ਕਾਨੂੰਨ ਅਨੁਸਾਰ 5 ਅਪ੍ਰੈਲ 2026 (ਈਸਟਰ ਐਤਵਾਰ) ਤੋਂ ਪਹਿਲਾਂ Incorporated Societies Act 2022 ਦੇ ਅਧੀਨ ਦੁਬਾਰਾ ਰਜਿਸਟਰ ਕਰਨਾ ਲਾਜ਼ਮੀ ਹੈ। ਜੇ ਤੁਸੀਂ ਇਹ ਨਹੀਂ ਕਰਦੇ, ਤਾਂ ਤੁਸੀਂ ਇੱਕ incorporated society ਵਜੋਂ ਕੰਮ ਜਾਰੀ ਨਹੀਂ ਰੱਖ ਸਕੋਗੇ।
ਦੁਬਾਰਾ ਰਜਿਸਟਰ ਕਰਨ ਲਈ ਤੁਹਾਨੂੰ ਇਹ ਕੰਮ ਕਰਨੇ ਪੈਣਗੇ:
• ਇੱਕ ਸੰਵਿਧਾਨ (constitution) ਤਿਆਰ ਕਰਨਾ ਅਤੇ ਆਪਣੀ ਸੰਸਥਾ ਦੇ ਕਾਰਜਕਾਰੀ ਪ੍ਰਕਿਰਿਆਵਾਂ ਦੀ ਸਮੀਖਿਆ ਕਰਨੀ।
• ਨਵਾਂ ਸੰਵਿਧਾਨ ਅਤੇ ਦੁਬਾਰਾ ਰਜਿਸਟਰ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇਣ ਲਈ ਇੱਕ ਜਨਰਲ ਮੀਟਿੰਗ ਜਰੂਰੀ।
•    incorporated society ਦੀ  ਵੈਬਸਾਈਟ ‘ਤੇ ਆਨਲਾਈਨ ਅਰਜ਼ੀ ਦੇ ਕੇ ਦੁਬਾਰਾ ਰਜਿਸਟਰ ਕਰੋ ਅਤੇ ਆਪਣਾ ਸੰਵਿਧਾਨ ਅਪਲੋਡ ਕਰੋ।

ਪਿਛਲੇ  ਕੁੱਝ  ਹਫਤਿਆਂ ਤੋ ਬੈਂਕਾਂ ਨੇ ਵੀ E mail  ਕੀਤੀਆ ਸੀ ਕਿ incorporated society ਨੂੰ re registration ਕਰਨ ਲਈ।  ਹੁਣ  ਬੈਂਕਾਂ ਨੇ ਤੁਹਾਡੇ Accounts ਨੂੰ hold  ਤੇ ਪਾ ਦਿੱਤਾ incorporated society  office ਦੀਆ  ਹਦਾਇਤ ਅਨੁਸਾਰ।