ਪ੍ਰਦੀਪ ਚਿੱਜੜ
ਆਕਲੈਂਡ:- 21 ਮਾਰਚ 2026
ਅੱਜ ਨਿਊਜ਼ੀਲੈਂਡ ਸ਼ਹਿਰ ਆਕਲੈਂਡ ਵਿੱਚ BSP ( ਬਹੁਜਨ ਸਮਾਜ ਪਾਰਟੀ ) ਦੇ ਪਿਤਾਮਾ ਮਾਨਿਆਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ Alfriston Hall, 300 Mill Road, Takanini ਵਿਖੇ ਮਨਾਇਆ ਗਿਆ। ਭਾਈਚਾਰੇ ਵੱਧ ਚੜ ਕੇ ਹਿਸਾ ਪਾਇਆ। ਸਭ ਤੋ ਪਹਿਲਾਂ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰਪਾਲ ਡੱਲੀ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਕਾਂਸ਼ੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਰੂਪਨਗਰ ਪੰਜਾਬ ਵਿੱਚ ਹੋਇਆ। ਜਿਨ੍ਹਾਂ ਨੂੰ ਬਹੁਜਨ ਨਾਇਕ, ਮਾਨਯਵਰ, ਅਤੇ ਸਾਹਿਬ ਕਾਂਸ਼ੀ ਰਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਰਾਜਨੀਤਿਕ ਨੇਤਾ ਅਤੇ ਸਮਾਜਿਕ ਸੁਧਾਰਕ ਸਨ। ਉਨ੍ਹਾਂ ਨੇ ਭਾਰਤ ਦੇ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਪੱਧਰ ਤੇ ਰਹਿੰਦੇ ਬਹੁਜਨ ਸਮਾਜ, ਪਿੱਛੜੇ ਵਰਗਾਂ ਅਤੇ ਦਲਿਤਾਂ ਦੇ ਉਤਥਾਨ ਅਤੇ ਰਾਜਨੀਤਿਕ ਸੰਗਠਨ ਲਈ ਮਹੱਤਵਪੂਰਣ ਕੰਮ ਕੀਤਾ।
ਇਸ ਮਕਸਦ ਲਈ ਕਾਂਸ਼ੀ ਰਾਮ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS-4) ਦੀ ਸਥਾਪਨਾ ਕੀਤੀ। ਇਸ ਤੋਂ ਪਹਿਲਾਂ 1971 ਵਿੱਚ ਉਨ੍ਹਾਂ ਨੇ ਆਲ ਇੰਡੀਆ ਬੈਕਵਰਡਸ (SC/ST/OBC) ਅਤੇ ਮਾਇਨੋਰਟੀ ਕਮਿਊਨਿਟੀਜ਼ ਇੰਪਲਾਇਜ਼ ਫੈਡਰੇਸ਼ਨ (BAMCEF) ਬਣਾਈ ਅਤੇ 1984 ਵਿੱਚ ਬਹੁਜਨ ਸਮਾਜ ਪਾਰਟੀ (BSP) ਦੀ ਸਥਾਪਨਾ ਕੀਤੀ। ਸੋਸਾਇਟੀ ਦੇ ਸੈਕਟਰੀ ਰੇਸ਼ਮ ਕਰੀਮਪੁਰੀ ਸਟੇਜ ਦਾ ਸੰਚਾਲਨ ਕੀਤਾ। ਸਤਿੰਦਰ ਪੱਪੀ , ਬਿਲਾ ਮੋਗੋਵਾਲੀਆਂ , ਹਰਦਿਆਲ ਸਿੰਘ ( ਹਨੀ ਪੁਰਹੀਰਾਂ ) ਅਤੇ ਦਿਨੇਸ਼ ਵਿਰਦੀ ਵਲੋ ਇਕ- ਇਕ ਗੀਤ ਦੇ ਨਾਲ ਹਾਜਰੀ ਲਗਵਾਈ। ਬਹੁਤ ਸਾਰੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਜਿਹਨਾ ਵਿੱਚ ਮਨਜੀਤ ਰੱਤੂ, ਮਲਕੀਅਤ ਸਿੰਘ ਸਹੋਤਾ, ਪਰਮਜੀਤ ਸਿੰਘ ਮਹਿਮੀ, ਰੋਮੀਓ, ਅਮਰਜੀਤ ਬੰਗੜ, ਮਹਾਰਾਜ , ਹੰਸਰਾਜ ਕਟਾਰੀਆ, ਜਸਵਿੰਦਰ ਸੰਧੂ, ਰਵਿੰਦਰ ਸਿੰਘ ਝੰਮਟ , ਰਾਕੇਸ਼ ਕੁਮਾਰ। ਪ੍ਰੋਗਰਾਮ ਦੇ ਦੌਰਾਨ ਚਾਹ, ਪਕੋੜਿਆ ਤੇ ਮਠਿਆਈ ਦਾ ਵੀ ਆਨੰਦ ਮਾਣਿਆ।ਸੋਸਾਇਟੀਦੇ ਮੀਡੀਆ ਪਰਸਨ ਗਿਰੀਸ਼ ਕੁਮਾਰ ਗਿੰਨੀ ਵਲੋ ਸਾਰੇ ਪ੍ਰੋਗਰਾਮ ਨੂੰ ਕੈਮਰੇ ਵਿੱਚ ਕੈਦ ਕੀਤਾ। ਅੰਤ ਵਿੱਚ ਪੰਜਾਬੀ ਦਰਪਣ ਦੀ ਟੀਮ ਨੇ ਕੁੱਝ ਸਾਝੀਆਂ ਤਸਵੀਰਾਂ ਵੀ ਕਰਵਾਈਆਂ।



























