ਪ੍ਰਦੀਪ ਚਿੱਜੜ
ਆਕਲੈਂਡ:-30 ਨਵੰਬਰ 2025
ਦੱਖਣੀ ਟਾਪੂ ਦੇ ਤਟੀਆਂ ਇਲਾਕਿਆਂ ਨੂੰ ਦਹਾਕਿਆਂ ਬਾਅਦ ਪਹਿਲੀ ਵਾਰ ਰੇਲ ਨਾਲ ਜੋੜਿਆ ਜਾਵੇਗਾ। ਦਹਾਕਿਆਂ ਬਾਅਦ ਦੱਖਣੀ ਟਾਪੂ ਦੇ ਕ੍ਰਾਈਸਟਚਰਚ,ਡੂਨੀਡਨ ਅਤੇ ਇਨਵਰਕਾਰਗਿੱਲ ਇਲਾਕਿਆਂ ਨੂੰ ਜੋੜੇਗੀ ਇਹ ਰੇਲ ਸੇਵਾ।
“ਦ ਮੇਨਲੈਂਡਰ” ਨਾਮਕ ਇਹ ਰੇਲਗੱਡੀ 20 ਜਨਵਰੀ 2026 ਤੋਂ ਮਹੀਨੇ ਵਿੱਚ ਇੱਕ ਵਾਰ ਚੱਲਣ ਦੀ ਉਮੀਦ ਹੈ, ਜਿਸਦਾ ਸਮਾਂ ਸਕੂਲੀ ਛੁੱਟੀਆਂ ਨਾਲ ਮਿਲਾਇਆ ਗਿਆ ਹੈ। ਭਵਿੱਖ ਵਿੱਚ ਇਸ ਸਰਵਿਸ ਨੂੰ ਵਧਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ।
ਪਹਿਲੀ ਯਾਤਰਾ ਚਾਰ ਦਿਨਾਂ ਦੀ ਹੋਵੇਗੀ । ਕ੍ਰਾਈਸਟਚਰਚ ਤੋਂ ਰਵਾਨਾ ਹੋਣ ਤੋਂ ਬਾਅਦ ਰੇਲ ਡੂਨੀਡਨ ਅਤੇ ਇਨਵਰਕਾਰਗਿੱਲ ਵਿੱਚ ਰਾਤ ਰੁਕੇਗੀ ਅਤੇ ਫਿਰ ਵਾਪਸ “ਗਾਰਡਨ ਸਿਟੀ” ਕ੍ਰਾਈਸਟਚਰਚ ਵੱਲ ਮੁੜੇਗੀ।
ਨਵੀਂ ਸੇਵਾ ਲਈ ਟਿਕਟਾਂ ਪਹਿਲਾਂ ਹੀ ਉਪਲਬਧ ਹਨ। ਕ੍ਰਾਈਸਟਚਰਚ ਤੋਂ ਡੂਨੀਡਨ ਤੱਕ ਇੱਕ ਪਾਸੇ ਦੀ ਟਿਕਟ ਕੀਮਤ $229 ਪ੍ਰਤੀ ਵਿਅਕਤੀ ਹੈ, ਜਦਕਿ ਪੂਰੀ ਆਉਣ-ਜਾਣ ਯਾਤਰਾ $449 ਦੀ ਹੋਵੇਗੀ।
ਇਹ ਸੇਵਾ ਪਹਿਲੀ ਵਾਰ 1970 ਤੋਂ 2002 ਤੱਕ ਚੱਲੀ ਸੀ।



