ਪ੍ਰਦੀਪ ਚਿੱਜੜ
ਆਕਲੈਂਡ:- 29 ਨਵੰਬਰ 2025
ਸ਼ਹੀਦ ਭਗਤ ਸਿੰਘ ਟਰੱਸਟ ਹਮਿਲਟਨ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਕਰਨ ਲਈ ਤੱਤਪਰ ਰਹਿੰਦਾ ਹੈ । ਹਰੇਕ ਸਾਲ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕਦਾ ਰਹਿੰਦਾ ਹੈ। ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆਂ ਟਰੱਸਟ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਰਾਹੋ ਹੁਣਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਅੱਜ ਔਕਲੈਂਡ ਵਿੱਚ ਹੋਣ ਵਾਲੀਆਂ ਸੱਤਵੀਆਂ ਸਿੱਖ ਖੇਡਾਂ ਵਾਸਤੇ ਹਮਿਲਟਨ ਤੋਂ ਦੋ ਬੱਸਾਂ ਰਾਹੀ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੈ ਕੇ ਪਹੁੰਚ ਰਹੇ ਹਨ । ਜਿਸ ਵਿੱਚ ਬੱਚੇ , ਬਜ਼ੁਰਗ ਤੇ ਬੀਬੀਆਂ ਭੈਣਾਂ ਵੀ ਸ਼ਾਮਿਲ ਹਨ। ਟਰੱਸਟ ਵੱਲੋਂ ਗਿੱਧੇ, ਭੰਗੜੇ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਗਈਆਂ ਹਨ ਜੋ ਤੁਹਾਨੂੰ ਸਟੇਜ ਉੱਪਰ ਦੇਖਣ ਨੂੰ ਮਿਲਣਗੀਆਂ । ਤਸਵੀਰਾਂ ਖੁਦ ਬੋਲ ਰਹੀਆਂ ਹਨ ਕਿਵੇਂ ਸਾਰੀ ਸਾਧ ਸੰਗਤ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਪਹੁੰਚ ਰਹੀ ਹੈ












