
ਪ੍ਰਦੀਪ ਚਿੱਜੜ
ਆਕਲੈਂਡ:- 05 ਜਨਵਰੀ 2026
ਵੇਲਿੰਗਟਨ ਹਸਪਤਾਲ
ਹੈਲਥ ਨਿਊਜ਼ੀਲੈਂਡ ਨੇ ਇੱਕ ਔਰਤ ਤੋਂ ਮੁਆਫੀ ਮੰਗੀ ਹੈ ਜਿਸ ਨੇ ਵੇਲਿੰਗਟਨ ਹਸਪਤਾਲ ਦੇ ਇਮਰਜੈਂਸੀ ਵਿਭਾਗ ਵਿੱਚ 11 ਘੰਟੇ ਤੋ ਵੱਧ ਦਾ ਸਮਾਂ ਬਿਤਾਇਆ। ਇਨਾ ਸਮਾਂ ਬੇਠਣ ਬਾਅਦ ਵੀ ਡਾਕਟਰ ਨੇ ਨਹੀਂ ਦੇਖਿਆ। ਇਸ ਔਰਤ ਨੂੰ ਲਗਭਗ 24 ਘੰਟਿਆਂ ਤੋਂ ਤੇਜ਼ ਪੇਟ ਦਰਦ ਅਤੇ ਬੁਖਾਰ ਸੀ। ਉਸਨੇ ਕੇਨੇਪੁਰੂ ਹਸਪਤਾਲ ਫੋਨ ਕੀਤਾ, ਜਿੱਥੇ ਉਸਨੂੰ ਵੇਲਿੰਗਟਨ ਹਸਪਤਾਲ ਜਾਣ ਦੀ ਸਲਾਹ ਦਿੱਤੀ ਗਈ।
ਉਹ 1 ਦਸੰਬਰ ਦੁਪਹਿਰ ਕਰੀਬ 12:30 ਵਜੇ ਇਮਰਜੈਂਸੀ ਵਿਭਾਗ ਵਿੱਚ ਪਹੁੰਚੀ, ਰਿਸੈਪਸ਼ਨ ਨਾਲ ਗੱਲ ਕੀਤੀ ਅਤੇ ਨਰਸ ਨੂੰ ਵੀ ਮਿਲੀ।
ਉਹਨਾ ਨੇ ਕਿਹਾ ਕਿ ਉਡੀਕ ਕਰੋ। ਉਡੀਕ ਦੌਰਾਨ ਦਰਦ ਬਹੁਤ ਵੱਧ ਰਿਹਾ ਸੀ, ਇਸ ਲਈ ਵਾਰ ਵਾਰ ਰਿਸੈਪਸ਼ਨ ਕੋਲ ਜਾ ਕੇ ਦਰਦ ਦੀ ਦਵਾਈ ਲਈ ਕਹਿੰਦੀ ਰਹੀ। ਕਈ ਘੰਟਿਆਂ ਬਾਅਦ ਉਸਦੇ ਖੂਨ ਦੇ ਟੈਸਟ ਹੋਏ, ਪਰ ਦਰਦ ਘਟਿਆ ਨਹੀਂ ਸੀ ਤੇ ਉਹ ਡਾਕਟਰ ਨਾਲ ਮਿਲਣਾ ਚਾਹੁੰਦੀ ਸੀ ਤਾਂ ਜੋ ਸਮਝ ਸਕੇ ਕਿ ਹੋ ਕੀ ਰਿਹਾ ਹੈ।
ਉਸਨੇ ਕਿਹਾ ਕਿ 10 ਘੰਟਿਆਂ ਦੀ ਉਡੀਕ ਤੋਂ ਬਾਅਦ ਉਹ ਬਹੁਤ ਪਰੇਸ਼ਾਨ ਅਤੇ ਨਿਰਾਸ਼ ਹੋ ਗਈ ਸੀ, ਤੇ ਉਸ ਵੇਲੇ ਸਟਾਫ਼ ਨੇ ਪੁੱਛਿਆ ਕਿ ਕੀ ਕਿਸੇ ਨੇ ਉਸਨੂੰ ਉਸਦੇ ਖੂਨ ਦੇ ਨਤੀਜਿਆਂ ਬਾਰੇ ਦੱਸਿਆ ਹੈ।ਪਰ ਡਾਕਟਰ ਨਾਲ ਮਿਲਣ ਦਾ ਸਮਾਂ ਨਹੀ ਆਇਆ।
ਉਸ ਵੇਲੇ ਡਰ ਲੱਗ ਰਿਹਾ ਸੀ ਕਿ ਜੇ ਮੈਨੂੰ ਨਹੀਂ ਦੇਖਿਆ ਗਿਆ ਜਾਂ ਮੈਂ ਘਰ ਚਲੀ ਗਈ ਤਾਂ ਕੀ ਹੋਵੇਗਾ… ਮੈਂ ਦੁਪਹਿਰ 12 ਵਜੇ ਨਾ ਆਉਂਦੀ ਜੇ ਮੈਨੂੰ ਇਹ ਮਹੱਤਵਪੂਰਨ ਨਾ ਲੱਗਦਾ।”
ਲਗਭਗ 11 ਘੰਟਿਆਂ ਬਾਅਦ, ਉਸਨੇ ਡਾਕਟਰ ਨੂੰ ਨਾ ਦੇਖ ਸਕਣ ਦੇ ਕਾਰਣ ਨਰਸ ਨਾਲ ਗੱਲ ਕਰਨ ਲਈ ਕਿਹਾ।
ਨਰਸ ਨੇ ਦੱਸਿਆ ਕਿ ਉਹ ਸਟਾਫ਼ ਦੀ ਘਾਟ ਕਾਰਨ ਸਭ ਨੂੰ ਸਮੇਂ ਤੇ ਨਹੀਂ ਦੇਖ ਸਕਦੇ, ਅਤੇ ਜੇ ਮੈਨੂੰ ਵੀ ਦੇਖ ਲਿਆ ਜਾਵੇ ਤਾਂ ਰੱਖਣ ਲਈ ਜਗ੍ਹਾ ਨਹੀਂ ਸੀ।”
ਉਸਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਸਵੇਰੇ ਕਰੀਬ 2 ਵਜੇ ਹਸਪਤਾਲ ਤੋਂ ਚਲੀ ਗਈ, ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਕਦੋਂ ਉਸਨੂੰ ਪੂਰੀ ਤਰ੍ਹਾਂ ਦਾਖਲ ਕੀਤਾ ਜਾਵੇਗਾ।
ਉਸਨੇ ਕਿਹਾ ਕਿ ਉਸਨੇ “ਦਰਦ ਸਹਾਰਨ ਦੀ ਕੋਸ਼ਿਸ਼ ਕੀਤੀ”, ਪਰ ਅਗਲੇ ਦਿਨ ਕੰਮ ਲਈ ਕਰਾਈਸਟਚਰਚ ਜਾਣ ‘ਤੇ ਉਲਟੀ ਆਉਣ ਲੱਗੀ ਅਤੇ ਉਹ 24 ਘੰਟੇ ਖੁੱਲ੍ਹੇ ਸਰਜਰੀ ਸੈਂਟਰ ਗਈ।
ਉਸਨੇ ਕਿਹਾ ਕਿ ਉਸਨੂੰ ਜਲਦੀ ਹੀ ਐਂਬੂਲੈਂਸ ਰਾਹੀਂ ਕਰਾਈਸਟਚਰਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੇ ਕਈ ਟੈਸਟ ਹੋਏ ਜਿਵੇਂ CT ਸਕੈਨ, ਹੋਰ ਖੂਨ ਅਤੇ ਪਿਸ਼ਾਬ ਦੇ ਟੈਸਟ।
ਵੇਲਿੰਗਟਨ ਹਸਪਤਾਲ ਦਾ ਸਿਸਟਮ ਇਸ ਵੇਲੇ ਬਹੁਤ ਜ਼ਿਆਦਾ ਦਬਾਅ ਹੇਠ ਹੈ।


