ਪ੍ਰਦੀਪ ਚਿੱਜੜ
ਆਕਲੈਂਡ:- 31 ਜਨਵਰੀ 2026
ਪੁਲਿਸ ਦਾ ਕਹਿਣਾ ਹੈ ਕਿ ਆਕਲੈਂਡ ਦੇ CBD ਅਤੇ Victoria park ਵਿੱਚ ਅੱਜ ਦੋ ਪ੍ਰਦਰਸ਼ਨ ਹੋਣ ਕਾਰਨ ਟ੍ਰੈਫ਼ਿਕ ਵਿੱਚ ਦੇਰੀ ਦੀ ਉਮੀਦ ਹੈ।
Toitū te Aroha ਦੇ ਆਯੋਜਕਾਂ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ, ਧਾਰਮਿਕ ਸਮੂਹਾਂ ਅਤੇ ਰੇਨਬੋ ਕਮਿਊਨਿਟੀਆਂ (LGBTQ+) ਖ਼ਿਲਾਫ਼ ਵੱਧ ਰਹੀ ਹਿੰਸਾ ਅਤੇ ਡਰਾਉਣੀ ਹਰਕਤਾਂ ਦੇ ਜਵਾਬ ਵਜੋਂ ਇਕੱਠ ਕਰ ਰਹੇ ਹਨ।
ਅੱਜ ਦੇ ਦਿਨ ਹੀ Destiny Church ਨਾਲ ਜੁੜੀ Freedom and Rights Coalition ਵੀ ਵਿਕਟੋਰੀਆ ਪਾਰਕ ਵਿੱਚ ਇਕ ਰੈਲੀ ਕਰ ਰਹੀ ਹੈ, ਜਿਨ੍ਹਾਂ ਨੂੰ ਹਾਰਬਰ ਬ੍ਰਿਜ਼ ‘ਤੇ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
Toitū te Aroha ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਇਸ ਪ੍ਰਦਰਸ਼ਨ ਦਾ ਮਕਸਦ ਨਿਊਜ਼ੀਲੈਂਡ ਭਰ ਦੀਆਂ ਵੱਖ-ਵੱਖ ਕਮਿਊਨਿਟੀਆਂ ਨਾਲ ਏਕਤਾ ਦਿਖਾਉਣਾ ਹੈ।
ਇੰਸਪੈਕਟਰ ਜੈਕੀ ਵਿਟੇਕਰ ਨੇ ਕਿਹਾ ਕਿ ਦੁਪਹਿਰ ਲਗਭਗ ਬਾਰ੍ਹਾਂ ਵਜੇ Te Komititanga Square ਵਿੱਚ ਪੈਲੇਸਟਾਈਨ ਏਕਤਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਸਮੂਹ queen st ਰਾਹੀਂ Victoria ਪਾਰਕ ਤੱਕ ਮਾਰਚ ਕਰਨ ਦੀ ਯੋਜਨਾ ਬਣਾਈ ਹੈ।
ਉਸਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਸਵੇਰੇ ਤੋਂ Te Komititanga Square ‘ਤੇ ਭੀੜ ਵਧੇਗੀ। ਪੁਲਿਸ ਸਾਰੇ ਮਾਰਚ ਦੌਰਾਨ ਸੁਰੱਖਿਆ ਦਾ ਧਿਆਨ ਰੱਖੇਗੀ।”
ਉਸਨੇ ਕਿਹਾ, “ਸਾਡਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਪ੍ਰਦਰਸ਼ਨ ਦਾ ਅਧਿਕਾਰ ਵਰਤ ਸਕਣ, ਜਦਕਿ ਸ਼ਹਿਰ ਵਿੱਚ ਰੁਕਾਵਟਾਂ ਘੱਟ ਤੋਂ ਘੱਟ ਰਹਿਣ।”
ਉਸਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਹਾਰਬਰ ਬ੍ਰਿਜ਼ ਨੇੜੇ ਹੋਰ ਇਕ ਪ੍ਰਦਰਸ਼ਨ ਦੀ ਵੀ ਜਾਣਕਾਰੀ ਹੈ।
ਸੁਪਰਿੰਟੈਂਡੈਂਟ ਨਾਇਲਾ ਹਸਨ ਨੇ RNZ ਨੂੰ ਦੱਸਿਆ ਕਿ ਪੁਲਿਸ ਨੇ Freedom and Rights Coalition ਨੂੰ ਹੋਰ ਜਗ੍ਹਾ ਪ੍ਰਦਰਸ਼ਨ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ, ਪਰ ਉਹਨਾਂ ਨੇ ਹੁਣ ਤੱਕ ਜਵਾਬ ਨਹੀਂ ਦਿੱਤਾ।
ਵਾਧੂ ਪੁਲਿਸ ਅੱਜ ਮੋਟਰਵੇ ‘ਤੇ ਕਿਸੇ ਨੂੰ ਚੜ੍ਹਣ ਤੋਂ ਰੋਕਣ ਲਈ ਤੈਨਾਤ ਕੀਤੀ ਗਈ ਹੈ।
ਹਸਨ ਨੇ ਕਿਹਾ ਕਿ ਹੁਣ ਤੋਂ ਕਿਸੇ ਵੀ ਪ੍ਰਦਰਸ਼ਨਕਾਰ ਨੂੰ ਬ੍ਰਿਜ਼ ‘ਤੇ ਤੁਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ੁਰੂ ਹੋਕੇ ਕਈ ਘੰਟਿਆਂ ਲਈ ਸ਼ਹਿਰ ਦੇ ਕੇਂਦਰ ਵੱਲ ਜਾਂਦੀਆਂ ਬੱਸ ਸੇਵਾਵਾਂ ਲਈ ਡਾਈਵਰਸ਼ਨ ਲਾਗੂ ਕੀਤੇ ਜਾਣਗੇ।




