ਪੁਲਮਨ ਪਾਰਕ TAKANINI ਵਿੱਚ ਲੱਗਣਗੀਆਂ ਰੌਣਕਾਂ



ਪ੍ਰਦੀਪ ਚਿੱਜੜ
ਆਕਲੈਂਡ:- 12 ਨਵੰਬਰ 2025
ਮਾਲਵਾ ਸਪੋਰਟ ਕਲੱਬ ਪਿਛਲੇ ਲੰਬੇ ਸਮੇਂ ਤੋ ਸਲਾਨਾ ਟੂਰਨਾਮੈਂਟ ਕਰਵਾਉਂਦਾ ਆ ਰਿਹਾ ਹੈ। ਇਹ ਕਲੱਬ ਜਿੱਥੇ ਖੇਡਾਂ ਕਰਵਾਉਂਦਾ ਹੈ ਉਸਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਕਲੱਬ ਦੇ ਪ੍ਰਧਾਨ ਸਰਦਾਰ ਪ੍ਰਿਤਪਾਲ ਸਿੰਘ ਹੁਣਾ ਨੇ ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 16 ਨਵੰਬਰ 2025 ਐਤਵਾਰ ਵਾਲੇ ਦਿਨ ਇਹ ਟੂਰਨਾਮੈਂਟ ਪੁਲਮਨ ਪਰਕ ਵਿੱਚ ਹੋਵੇਗਾ।
ਕਲੱਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਟੂਰਨਾਮੈਂਟ ਵਿੱਚ ਹਰੇਕ ਵਰਗ ਦੇ ਲੋਕਾਂ ਵਾਸਤੇ ਕੋਈ ਨਾ ਕੋਈ ਖੇਡ ਜਰੂਰ ਹੈ ਖਾਸ ਤੌਰ ਤੇ ਬੱਚਿਆਂ ਤੇ ਬੀਬੀਆਂ ਵਾਸਤੇ ਵੱਖਰੇ ਪ੍ਰਬੰਧ ਕੀਤੇ ਗਏ ਹਨ ਮੌਸਮ ਵੀ ਵਧੀਆ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਗਰਮ ਮੌਸਮ ਦੀ ਸੰਭਾਵਨਾ ਹੈ। ਕਲੱਬ ਨੇ ਵੱਖ-ਵੱਖ ਤਰ੍ਹਾਂ ਦੇ ਕੋਲਡ ਡਰਿੰਕਸ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਪ੍ਰਧਾਨ ਸਾਹਿਬ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਟੂਰਨਾਮੈਂਟ ਦੇ ਵਿੱਚ ਹਾਜ਼ਰੀਆਂ ਭਰਨ ਦੀ ਤਾਗੀਦ ਕੀਤੀ।



