
ਪ੍ਰਦੀਪ ਚਿੱਜੜ
ਆਕਲੈਂਡ:- 28 ਜਨਵਰੀ 2026
ਮਾਊਂਟ ਮਾਉਂਗਾਨੂਈ ਭੂਸਖਲਨ ਹੋਣ ਤੋ ਪਹਿਲਾਂ ਤਿੰਨ ਘੰਟੇ ਮਿਲੀ ਕਾਲ ’ਤੇ ਪੁਲਿਸ ਨਹੀਂ ਪਹੁੰਚੀ। ਨਿਊਜ਼ੀਲੈਂਡ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਊਂਟ ਮਾਉਂਗਾਨੂਈ ਕੈਂਪਗ੍ਰਾਊਂਡ ਵਿੱਚ ਮਿਲੀ ਇਕ ਬੇਤਰਤੀਬੀ ਸਬੰਧੀ ਕਾਲ ’ਤੇ ਹਾਜ਼ਰੀ ਨਹੀਂ ਭਰੀ ਕਿਉਂਕਿ ਇਹ ਸਪੱਸ਼ਟ ਨਹੀਂ ਸੀ ਕਿ ਕਿਸੇ ਸੰਪਤੀ ਨੂੰ ਨੁਕਸਾਨ ਹੋਇਆ ਸੀ ਜਾਂ ਨਹੀਂ।
ਇਹ ਕਾਲ ਮੌਤਾਂ ਵਾਲੇ ਭੂਸਖਲਨ ਤੋਂ ਤਿੰਨ ਘੰਟੇ ਪਹਿਲਾਂ ਸਵੇਰੇ 6:18 ਵਜੇ ਕੀਤੀ ਗਈ ਸੀ। ਕਾਲ ਕਰਨ ਵਾਲੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਇਲਾਕੇ ਵਿੱਚ ਭੂਸਖਲਨ ਹੋਈ ਹੈ ਅਤੇ ਇਕ ਵਿਅਕਤੀ ਟੌਇਲਟ ਬਲੌਕ ਵਿੱਚ ਤੋੜਫੋੜ ਕਰ ਰਿਹਾ ਹੈ। ਪੁਲਿਸ ਨੇ ਜਵਾਬ ਦਿੱਤਾ ਕਿ ਉਹ ਵਿਅਸਤ ਹਨ ਤੇ ਕੋਸ਼ਿਸ਼ ਕਰਾਂਗੇ ਯੂਨਿਟ ਭੇਜਣ ਦੀ।
ਕੁਝ ਸਮੇਂ ਬਾਅਦ ਉਸੇ ਇਲਾਕੇ ਵਿੱਚ ਵੱਡਾ ਭੂਸਖਲਨ ਹੋਇਆ ਜਿਸ ’ਚ ਛੇ ਲੋਕਾਂ ਦੀ ਮੌਤ ਹੋ ਗਈ । ਲੀਸਾ ਮੈਕਲੇਨਨ (50), ਮਾਨਸ ਬਰਨਹਾਰਡਸਨ (20), ਜੈਕੁਲੀਨ ਵੀਲਰ (71), ਸੂਜ਼ਨ ਨੌਲਜ਼ (71), ਸ਼ੈਰਨ ਮੈਕਕੈਨਿਕੋ (15) ਅਤੇ ਮੈਕਸ ਫਰਸ-ਕੀ (15)।
ਪੁਲਿਸ ਨੇ ਕਿਹਾ ਕਿ “ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ” ਅਤੇ ਕੌਂਸਲ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ। ਸਮਾਂ ਪੇਣ ਤੇ ਸਥਿਤੀ ਸਪੱਸ਼ਟ ਹੋਵੇਗੀ।


