ਮਹਿਲਾ ਟੀ20 ਵਿਸ਼ਵ ਕੱਪ 2026.

ਭਾਰਤ ਨੇ ਪਾਕਿਸਤਾਨ ਨੂੰ ਪਹਿਲੇ ਮੁਕਾਬਲੇ ਵਿੱਚ ਮਾਤ ਦਿੱਤੀ।

ਪ੍ਰਦੀਪ ਚਿੱਜੜ

ਆਕਲੈਂਡ:- 15 ਜੂਨ 2026

IND-W vs  PAK-W, ਮਹਿਲਾ ਟੀ20 ਵਿਸ਼ਵ ਕੱਪ 2026 ਵਿੱਚ ਰਿਕਾਰਡ ਤੋੜ ਪ੍ਰਦਰਸ਼ਨ ਕਰਨ ਵਾਲੀ ਦੀਪਤੀ ਸ਼ਰਮਾ ਦੀ ਅਗਵਾਈ ਵਿੱਚ ਭਾਰਤ ਦੀ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਪ੍ਰਾਪਤ।
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਟੀ20 ਵਿਸ਼ਵ ਕੱਪ 2026 ਦੇ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿੱਚ ਕੀਤੀ। ਐਤਵਾਰ ਨੂੰ   Birmingham  ਦੇ ਐਡਜਬਾਸਟਨ ਮੈਦਾਨ ਵਿੱਚ ਖੇਡੇ ਗਏ ਗਰੁੱਪ-1 ਦੇ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 64 ਦੌੜਾਂ ਨਾਲ ਹਰਾਇਆ।
ਸਮ੍ਰਿਤੀ ਮੰਧਾਨਾ ਦੇ ਅਰਧ-ਸੈਂਕੜੇ ਦੀ ਬਦੌਲਤ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 170 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦੀਪਤੀ ਸ਼ਰਮਾ ਨੇ ਗੇਂਦਬਾਜ਼ੀ ਵਿੱਚ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਅਤੇ ਪਾਕਿਸਤਾਨੀ ਦੀ ਟੀਮ ਨੂੰ 106 ਦੌੜਾਂ ‘ਤੇ ਹੀ ਰੋਕ ਦਿੱਤਾ।
ਭਾਰਤ ਦਾ ਅਗਲਾ ਮਹਿਲਾ ਟੀ20 ਵਿਸ਼ਵ ਕੱਪ ਮੁਕਾਬਲਾ ਬੁੱਧਵਾਰ ਨੂੰ ਲੀਡਜ਼ ਦੇ ਹੈਡਿੰਗਲੀ ਕ੍ਰਿਕਟ ਗ੍ਰਾਊਂਡ ਵਿੱਚ ਨੀਦਰਲੈਂਡਜ਼ ਖ਼ਿਲਾਫ਼ ਖੇਡਿਆ ਜਾਵੇਗਾ।