ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਦੀਆਂ ਵਧਾਈਆਂ

ਪੜ੍ਹੇ-ਲਿਖੇ ਬਣੋ , ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ

ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਤੇ ਪੂਰੇ ਵਿਸ਼ਵ ਨੂੰ ਲੱਖ ਲੱਖ ਮੁਬਾਰਕਾਂ ।
ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ । ਉਹ ਭਾਰਤੀ ਸਵਿੰਧਾਨ ਦੇ ਨਿਰਮਾਤਾ ਅਤੇ ਸਮਜਿਕ ਬਦਲਾਅ ਦੇ ਮੋਹਰੀ ਸਨ । ਉਨ੍ਹਾ ਨੇ ਜਾਤੀ ਵਾਦ ਦੇ ਖਿਲਾਫ ਜੰਗ ਲੜੀ ਅਤੇ ਵੰਚਿਤ ਵਰਗਾਂ ਦੀ ਭਲਾਈ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਉਨ੍ਹਾ ਨੇ ਭਾਰਤ ਦਾ ਸਵਿੰਧਾਨ 1949 ਵਿੱਚ ਤਿਆਰ ਕੀਤਾ ਜੋ ਸਮਾਨਤਾ ਅਤੇ ਨਿਆਂ ਦੇ ਸੰਕਲਪਾਂ ਉੱਪਰ ਆਧਾਰਿਤ ਹੈ । ਉਨ੍ਹਾ ਨੇ ਕਿਰਤੀਆਂ ਦੇ ਆਤਮ ਸਨਮਾਨ  ਨੂੰ ਪ੍ਰਭਾਵ ਸ਼ਾਲੀ ਤਰੀਕੇ ਨਾਲ ਉਤਸ਼ਾਹਿਤ ਕੀਤਾ ਅਤੇ ਔਰਤਾਂ ਦੇ ਅਧਿਕਾਰਾਂ ਲਈ ਖਾਸ ਕਨੂੰਨ ਲਾਗੂ ਕੀਤੇ । ਉਨ੍ਹਾ ਦੇ ਯੋਗਦਾਨ ਕਾਰਨ ਭਾਰਤ ਸਰਕਾਰ ਨੇ  ਉਨ੍ਹਾ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ।
ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਪੂਰੀ ਟੀਮ ਵੱਲੋ ਸੱਭ ਨੂੰ ਬਹੁਤ ਬਹੁਤ ਮੁਬਾਰਕਾਂ ।
ਪ੍ਰਧਾਨ ਮਹਿੰਦਰਪਾਲ ਡੱਲੀ, ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ, ਖਜ਼ਾਨਚੀ ਰਵਿੰਦਰ ਗਿੰਦਾ, ਮੀਡੀਆ ਇੰਚਾਰਜ ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਸੁਰਜੀਤ ਬਿਰਦੀ, ਨਿਤਿਨ ਪੌਲ, ਰੋਮੀਓ ਬੁੱਧਾ, ਰੁਪਿੰਦਰ ਸੁਮਨ ।