
ਪ੍ਰਦੀਪ ਚਿੱਜੜ
ਆਕਲੈਂਡ:- 10 ਅਗਸਤ 2026
ਪਿੰਡ ਕੁਤਬੇਵਾਲ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਿਲਿਆ ਵੱਡਾ ਸਮਰਥਨ ਡਾ.ਅਵਤਾਰ ਸਿੰਘ ਕਰੀਮਪੁਰੀ
ਫਿਲੌਰ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਕੁਤਬੇਵਾਲ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਬਲਾਕ ਪ੍ਰਧਾਨ ਕ੍ਰਾਂਤੀ ਕੁਮਾਰ, ਪਿੰਡ ਦੀ ਮੌਜੂਦਾ ਸਰਪੰਚ ਲਵਦੀਪ ਕੌਰ, ਪੰਚਾਇਤ ਮੈਂਬਰਾਂ ਅਤੇ ਸੈਂਕੜੇ ਸਮਰਥਕਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਬਹੁਜਨ ਸਮਾਜ ਪਾਰਟੀ ਦਾ ਦਾਮਨ ਫੜ ਲਿਆ।
ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਨਵੇਂ ਸ਼ਾਮਲ ਹੋਏ ਆਗੂਆਂ ਅਤੇ ਸਮਰਥਕਾਂ ਦਾ ਬਸਪਾ ਲੀਡਰਸ਼ਿਪ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਕ੍ਰਾਂਤੀ ਕੁਮਾਰ ਅਤੇ ਸਰਪੰਚ ਲਵਦੀਪ ਕੌਰ ਨੇ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ, ਵਿਚਾਰਧਾਰਾ ਅਤੇ ਬਹੁਜਨ ਸਮਾਜ ਦੇ ਮਹਾਨ ਨਾਇਕਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਬਹੁਜਨ ਮਿਸ਼ਨ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਬਸਪਾ ਵਿੱਚ ਪੰਚਾਇਤ ਮੈਂਬਰਾਂ, ਨਗਰ ਨਿਵਾਸੀਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਕੁਤਬੇਵਾਲ ਵਿੱਚ ਮਿਲਿਆ ਇਹ ਮਜ਼ਬੂਤ ਸਮਰਥਨ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਹੋਰ ਮਜ਼ਬੂਤੀ ਦੇਵੇਗਾ।
ਸਮਾਗਮ ਵਿੱਚ ਜਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ, ਬਲਾਕ ਸਮਿਤੀ ਮੈਂਬਰ ਮੱਖਣ ਫਲਪੋਤਾ, ਡਾ. ਜਗਦੇਸ਼, ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਖੁਸ਼ੀ ਰਾਮ ਸਰਪੰਚ, ਏਰੀਆ ਪ੍ਰਧਾਨ ਸੁਖਵਿੰਦਰ ਬਿੱਟੂ, ਚੇਅਰਪਰਸਨ ਬੀਬੀ ਨਿਸ਼ਤਾਰੋ, ਚੇਅਰਪਰਸਨ ਸੰਦੀਪ ਕੌਰ, ਜ਼ਿਲ੍ਹਾ ਪਰਿਸ਼ਦ ਮੈਂਬਰ ਰਜਨੀ ਬਾਲਾ, ਅਸ਼ੋਕ ਰਾਟੂ, ਬਸਪਾ ਕੋਆਰਡੀਨੇਟਰ ਸਰਦਾਰ ਮਿੰਦਰਪਾਲ ਟਿਹਿੰਗ, ਬਲਜਿੰਦਰ ਕੁਮਾਰ, ਜ਼ੋਨ ਮੀਡੀਆ ਇੰਚਾਰਜ ਸੁਸ਼ੀਲ ਬਿਰਦੀ, ਬਲਾਕ ਕਮੇਟੀ ਮੈਂਬਰ ਅਨੀਤਾ ਪਾਲ, ਸੁੱਚਾ ਰਾਮ, ਸੋਨੂੰ ਸਰਪੰਚ ਗੜ੍ਹਾ, ਅੰਮ੍ਰਿਤਪਾਲ ਟਿਹਿੰਗ, ਤੀਰਥ ਮੰਗਰਾ, ਤਿਲਕ ਰਾਜ, ਮਨਜੀਤ ਜੀਤੀ, ਬਿੰਨੇ ਸਰਪੰਚ ਅੱਪਰਾ, ਟੀਨੂੰ, ਪੰਮੀ ਰੌੜਕਾ, ਹੈਪੀ ਰੌੜਕਾ, ਬਸਪਾ ਕੋਆਰਡੀਨੇਟਰ ਰਣਜੀਤ ਅਤੇ ਰਿਟਾਇਰਡ ਏਐਸਆਈ ਹਿੰਮਤ ਸਿੰਘ ਸਮੇਤ ਪਿੰਡ ਕੁਟਬੇਵਾਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਮੂਹ ਲੀਡਰਸ਼ਿਪ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀ।
ਆਗੂਆਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਸ਼ਮੂਲੀਅਤ ਨਾਲ ਫਿਲੌਰ ਵਿਧਾਨ ਸਭਾ ਹਲਕੇ ਵਿੱਚ ਬਸਪਾ ਨੂੰ ਨਵੀਂ ਤਾਕਤ ਮਿਲੇਗੀ ਅਤੇ ਬਹੁਜਨ ਮਿਸ਼ਨ ਨੂੰ ਨਵੀਂ ਊਰਜਾ, ਨਵੀਂ ਦਿਸ਼ਾ ਅਤੇ ਨਵੀਂ ਗਤੀ ਪ੍ਰਾਪਤ ਹੋਵੇਗੀ।



