ਪੰਜਾਬ ਦੇ ਪਿੰਡ ਕਰਨਾਣਾਂ ਵਿੱਚ ਹੋਇਆ ਤੀਆਂ ਦਾ ਤਿਉਹਾਰ ।

ਮੁੱਖ ਮਹਿਮਾਨ  Dr. Sukhwinder Kumar Sukhi  ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ।

ਵਿਸ਼ੇਸ਼ ਮਹਿਮਾਨ ਕੁਲਜੀਤ
ਸਿੰਘ ਸਰਹਾਲ ਨੇ “ਤੀਆਂ ਦੇ ਮੇਲੇ” ਦੀਆਂ ਦਿੱਤੀਆਂ ਵਧਾਈਆਂ।

ਪ੍ਰਦੀਪ ਚਿੱਜੜ


3 ਅਗਸਤ 2026


ਤੀਆਂ ਕਮੇਟੀ ਕਰਨਾਣਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਰਨਾਣਾ ਵਿਖੇ “ਤੀਆਂ ਦਾ ਤਿਉਹਾਰ” ਪ੍ਰੋਗਰਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਡਾਕਟਰ  ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਹਨਾਂ ਨੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਹਨਾਂ ਦਾ ਸਵਾਗਤ ਸਰਬਜੀਤ ਕੌਰ ਕਰਨਾਣਾ ਸਟੇਟ ਪ੍ਰਧਾਨ ਸਕੱਤਰ ” ਵੂਮੈਨ ਵਿੰਗ ਆਪ” ਤੀਆਂ ਦੀ ਕਮੇਟੀ ਦੀ ਪ੍ਰਧਾਨ ਜਸਵਿੰਦਰ ਕੌਰ, ਸਕੱਤਰ ਨੀਲਮ ਕੁਮਾਰੀ ਲਾਖਾ, ਜਸਵਿੰਦਰ ਪਾਲ ਸਾਬਕਾ ਪੰਚ ਅਤੇ ਪਿੰਡ ਦੇ ਸਮੂਹ ਪਤਵੰਤੇ ਸੱਜਣਾਂ ਨੇ ਕੀਤਾ। ਡਾਕਟਰ ਸੁੱਖੀ ਨੇ ਜਿੱਥੇ ਤੀਆਂ ਦੇ ਤਿਉਹਾਰ ਦੇ ਸਫਲ ਪ੍ਰੋਗਰਾਮ ਲਈ ਪ੍ਰਬੰਧਕ ਕਮੇਟੀ ਅਤੇ ਸਮੂਹ ਪਿੰਡ ਨਿਵਾਸੀਆਂ ਨੂੰ ਵਧਾਈ ਦਿੱਤੀ ਉੱਥੇ ਔਰਤਾਂ ਦੇ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ ਨੇ ਪੰਜਾਬ ਦੇ ਵਿਰਾਸਤੀ ਪਹਿਰਾਵੇ ਪਾ ਕੇ ਪ੍ਰੋਗਰਾਮ ਨੂੰ ਸੁਨਹਿਰਾ ਬਣਾਇਆ।