ਨਿਊਜ਼ੀਲੈਂਡ ਵਿੱਚ ਹਲਕੇ ਵਾਹਨਾਂ (Light Vehicles) ਲਈ ਵੀ ਰੋਡ ਯੂਜ਼ਰ ਚਾਰਜ (RUC) ਭਰਨਾ ਪਵੇਗਾ । 2027 ਵਿੱਚ ਬਣ ਸਕਦੀ ਹੈ ਯੋਜਨਾ।

ਪ੍ਰਦੀਪ ਚਿੱਜੜ

ਆਕਲੈਂਡ:- 29 ਜੁਲਾਈ  2026

ਨਿਊਜ਼ੀਲੈਂਡ ਵਿੱਚ 3,500 ਕਿਲੋਗ੍ਰਾਮ ਤੱਕ ਦੇ ਹਲਕੇ ਵਾਹਨਾਂ ਲਈ ਇਸ ਵੇਲੇ ਰੋਡ ਯੂਜ਼ਰ ਚਾਰਜ (RUC) ਡੀਜ਼ਲ ਵਾਹਨਾਂ, ਬੈਟਰੀ ਇਲੈਕਟ੍ਰਿਕ ਵਾਹਨਾਂ (BEVs) ਅਤੇ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ (PHEVs) ‘ਤੇ ਲਾਗੂ ਹੁੰਦੇ ਹਨ।
ਬੈਟਰੀ ਇਲੈਕਟ੍ਰਿਕ ਵਾਹਨ (BEVs): ਹਰ 1,000 ਕਿਲੋਮੀਟਰ ਲਈ 38 (ਕਿਉਂਕਿ ਇਹ ਫਿਊਲ ਟੈਕਸ ਵੀ ਅਦਾ ਕਰਦੇ ਹਨ, ਇਸ ਲਈ ਰਿਆਇਤੀ ਦਰ ਹੈ)
ਡੀਜ਼ਲ ਹਲਕੇ ਵਾਹਨ, ਹਰ 1,000 ਕਿਲੋਮੀਟਰ ਲਈ ਮਿਆਰੀ RUC ਦਰਾਂ ਲਾਗੂ ਹੁੰਦੀਆਂ ਹਨ, ਨਾਲ ਹੀ ਪ੍ਰਸ਼ਾਸਕੀ ਫੀਸ ਵੀ ਦੇਣੀ ਪੈਂਦੀ ਹੈ।
ਪੈਟਰੋਲ ਹਲਕੇ ਵਾਹਨ,  ਇਸ ਵੇਲੇ ਪੰਪ ‘ਤੇ ਦਿੱਤੇ ਜਾਣ ਵਾਲੇ ਫਿਊਲ ਐਕਸਾਈਜ਼ ਟੈਕਸ ਰਾਹੀਂ ਸੜਕ ਟੈਕਸ ਅਦਾ ਕਰਦੇ ਹਨ। ਹਾਲਾਂਕਿ ਸਰਕਾਰ 2027 ਦੇ ਆਸ-ਪਾਸ ਸਾਰੇ ਹਲਕੇ ਵਾਹਨਾਂ ਲਈ ਦੂਰੀ-ਆਧਾਰਿਤ ਡਿਜ਼ਿਟਲ RUC ਪ੍ਰਣਾਲੀ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਹਲਕੇ ਵਾਹਨਾਂ ਲਈ ਖਰੀਦਿਆ ਗਿਆ RUC ਲਾਇਸੈਂਸ ਸਮੇਂ ਦੇ ਅਧਾਰ ‘ਤੇ ਖਤਮ ਨਹੀਂ ਹੁੰਦਾ। ਇਸ ਨੂੰ ਹਰ 1,000 ਕਿਲੋਮੀਟਰ ਦੀ ਯਾਤਰਾ ਪੂਰੀ ਹੋਣ ‘ਤੇ ਦੁਬਾਰਾ ਖਰੀਦਣਾ ਜਾਂ ਨਵੀਨਤਮ ਕਰਨਾ ਲਾਜ਼ਮੀ ਹੁੰਦਾ ਹੈ।
ਸਰਕਾਰ ਦਾ ਉਦੇਸ਼ ਹੈ ਕਿ ਭਵਿੱਖ ਵਿੱਚ ਸਾਰੇ ਪੈਟਰੋਲ ਹਲਕੇ ਵਾਹਨਾਂ ਨੂੰ ਵੀ ਦੂਰੀ-ਆਧਾਰਿਤ RUC ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਵੇ।
ਕਾਗਜ਼ੀ ਵਿੰਡਸਕ੍ਰੀਨ RUC ਲੇਬਲਾਂ ਦੀ ਥਾਂ ਡਿਜ਼ਿਟਲ ਟ੍ਰੈਕਿੰਗ ਅਤੇ ਮਨਜ਼ੂਰਸ਼ੁਦਾ ਇਲੈਕਟ੍ਰਾਨਿਕ ਪ੍ਰਣਾਲੀਆਂ ਲਾਗੂ ਕੀਤੀਆਂ ਜਾਣਗੀਆਂ।
ਇਸ ਬਦਲਾਅ ਬਾਰੇ ਲੋਕਾਂ ਦੀ ਰਾਏ ਵੱਖ-ਵੱਖ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇੰਧਨ-ਕੁਸ਼ਲ ਪੈਟਰੋਲ ਕਾਰਾਂ ਲਈ ਨਵੀਂ RUC ਪ੍ਰਣਾਲੀ ਮੌਜੂਦਾ ਫਿਊਲ ਟੈਕਸ ਨਾਲੋਂ ਮਹਿੰਗੀ ਪੈ ਸਕਦੀ ਹੈ।