
ਪ੍ਰਦੀਪ ਚਿੱਜੜ
ਆਕਲੈਂਡ:- 16 ਅਪ੍ਰੈਲ 2026
ਆਕਲੈਂਡ ਵਿੱਚ ਪਿਛਲੇ ਕੁੱਝ ਦਿਨਾਂ ਤੋ ਇੰਡੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੋ ਕੁ ਦਿਨ ਪਹਿਲਾਂ ਪੰਜਾਬੀ ਭਾਈਚਾਰੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਬ੍ਰਾਇਨ ਟਮਾਕੀ ਦੇ ਵਲੋ। ਹੁਣ ਨਵਾਂ ਮਸਲਾ ਆਕਲੈਂਡ ਦੇ ਰੋਇਲ ਓਕ ਇਲਾਕੇ ਦੇ ਇਕ ਸਰਕਾਰੀ ਟਾਇਲਟ ਵਿੱਚ ਕੰਧ ‘ਤੇ ਅਤੇ ਪੀਲੇ ਕਾਗਜ਼ ‘ਤੇ ਹੱਥ ਨਾਲ ਲਿਖੇ ਸੁਨੇਹੇ ਦਾ ਕਿ “ਸਾਰੇ ਭਾਰਤੀਆਂ ਨੂੰ ਮਾਰ ਦਿਓ” ਇਹ ਤਾਜ਼ਾ ਘਟਨਾ ਆਨਲਾਈਨ ( social media) ਫੈਲ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਚਿੰਤਾ ਵੱਧ ਰਹੀ ਹੈ।
ਮਾਈਗ੍ਰੈਂਟ ਰਾਈਟਸ ਨੈੱਟਵਰਕ NZ ਦੇ ਪ੍ਰਧਾਨ ਸ਼ੇਰ ਸਿੰਘ ਮਾਨਕਧੇਰੀ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਕਹਿੰਦੇ ਹੋਏ ਕਿ ਇਹ ਉਸਨੂੰ ਉਸਦੇ ਇਕ ਦੋਸਤ ਵੱਲੋਂ ਭੇਜੀਆਂ ਗਈਆਂ ਹਨ।
ਉਹਨੇ ਲਿਖਿਆ, “ਅਸਲ ਵਿੱਚ ਕੀ ਹੋ ਰਿਹਾ ਹੈ… ਇਹ ਹੱਦ ਤੋਂ ਵੱਧ ਹੋ ਰਿਹਾ ਹੈ ਅਤੇ ਇਸ ਬਾਰੇ ਕੁਝ ਕਰਨਾ ਲਾਜ਼ਮੀ ਹੈ।” ਉਹਨੇ ਕਿਹਾ, “ਕੁਝ ਲੋਕ ਕਹਿ ਰਹੇ ਹਨ ਕਿ ਇਹ ਮਜ਼ਾਕ ਹੋ ਸਕਦਾ ਹੈ, ਪਰ ਇਹ ਮਜ਼ਾਕ ਨਹੀਂ ਹੈ ਅਤੇ ਇਸਦੀ ਭਾਸ਼ਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।”
“ਅੱਜ ਇਹ ਭਾਰਤੀ ਭਾਈਚਾਰੇ ‘ਤੇ ਹਮਲਾ ਹੈ, ਕੱਲ੍ਹ ਇਹ ਕਿਸੇ ਹੋਰ ‘ਤੇ ਵੀ ਹੋ ਸਕਦਾ ਹੈ ਜੇ ਅਸੀਂ ਇਸਨੂੰ ਅਣਡਿੱਠਾ ਕਰ ਦਿੱਤਾ।”
“ਅੱਜ ਇਹ ਕੰਧਾਂ ‘ਤੇ ਲਿਖ ਰਹੇ ਹਨ, ਕੱਲ੍ਹ ਇਹ ਲੋਕਾਂ ਦੇ ਘਰਾਂ ‘ਤੇ ਵੀ ਲਿਖ ਸਕਦੇ ਹਨ । ਸਾਊਥ ਆਕਲੈਂਡ ਦੇ ਪਾਪਾਟੋਇਟੋਇ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਦੀ ਰਿਪੋਰਟ ਮਿਲੀ ਸੀ।
ਪੁਲਿਸ ਨੇ ਕਿਹਾ ਕਿ 11 ਅਪ੍ਰੈਲ ਨੂੰ ਪਾਪਾਟੋਇਟੋਇ ਸੈਂਟਰਲ ਸਕੂਲ ਦੇ ਬਾਹਰ ਲਾਲ ਰੰਗ ਨਾਲ ਇਸ ਤਰ੍ਹਾਂ ਦਾ ਸੁਨੇਹਾ ਲਿਖਿਆ ਗਿਆ ਸੀ, ਜਿਸ ਦੀ ਉਹ ਜਾਂਚ ਕਰ ਰਹੇ ਹਨ।
ਪੁਲਿਸ ਇਸਨੂੰ “ਨਫਰਤ ਨਾਲ ਪ੍ਰੇਰਿਤ ਅਪਰਾਧ” ਵਜੋਂ ਦੇਖ ਰਹੀ ਹੈ।
ਇਸ ਘਟਨਾ ਨਾਲ ਭਾਰਤੀ ਭਾਈਚਾਰੇ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ, ਖਾਸ ਕਰਕੇ ਸਾਊਥ ਆਕਲੈਂਡ ਦੇ ਵਿਦਿਆਰਥੀਆਂ ਵਿੱਚ।
ਪਾਪਾਟੋਇਟੋਇ ਸੈਂਟਰਲ ਸਕੂਲ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਪੜ੍ਹਦੇ ਹਨ।
ਜਿਸ ਕਿਸੇ ਕੋਲ ਵੀ ਇਸ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ, ਉਹ 105 ‘ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਅਤੇ ਰੈਫਰੈਂਸ ਨੰਬਰ 260415/0381 ।


