
ਪ੍ਰਦੀਪ ਚਿੱਜੜ
ਆਕਲੈਂਡ:- 25 ਮਾਰਚ 2026
ਹੈਗਲੀ ਓਵਲ, ਕ੍ਰਾਇਸਟਚਰਚ ਵਿੱਚ T 20 NEW ZEALAND ਅਤੇ SOUTH AFRICA ਵਿਚਾਰ 5ਵਾਂ ਅਤੇ ਆਖਰੀ ਮੈਚ ਖੇਡਿਆ ਗਿਆ, ਜਿਹੜਾ ਕਿ ਇਕ ਤਰਫਾ ਮੈਚ ਸੀ ਤੇ ਅਸਾਨੀ ਦੇ ਨਾਲ ਨਿਊਜ਼ੀਲੈਂਡ ਨੇ ਜਿੱਤ ਲਿਆ। ਵਾਈਟ ਫਰਨਜ਼ 194-6 ,ਜਿਸ ਵਿਚੋ ਕੈਪਟਨ ਮੇਲੀ ਕੈਰ 55 ਗੇਂਦਾਂ ‘ਤੇ 105; ਰੰਨ ਬਣਾਏ
ਵਾਈਟ ਫਰਨਜ਼ ਨੇ 92 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਮੇਲੀ ਕੈਰ ਨੇ ਬੁੱਧਵਾਰ ਨੂੰ ਇੱਕ ਮਹੀਨੇ ਦੇ ਅੰਦਰ ਆਪਣੀ ਦੂਜੀ T20 ਸੈਂਚਰੀ ਬਣਾਈ। ਇਹ ਸ਼ਾਨਦਾਰ ਪਾਰੀ ਦੱਖਣੀ ਅਫਰੀਕਾ ਵਿਰੁੱਧ 92 ਦੌੜਾਂ ਦੀ ਵੱਡੀ ਜਿੱਤ ਦਾ ਮੁੱਖ ਕਾਰਨ ਬਣੀ। ਕੈਰ ਨੇ ਬਾਅਦ ਵਿੱਚ ਗੇਂਦਬਾਜ਼ੀ ਵਿੱਚ ਵੀ ਕਮਾਲ ਕੀਤਾ ਅਤੇ ਦੋ ਵਿਕਟਾਂ ਲੈ ਕੇ ਦੱਖਣੀ ਅਫਰੀਕਾ ਨੂੰ 102-9 ‘ਤੇ ਰੋਕਣ ਵਿੱਚ ਯੋਗਦਾਨ ਪਾਇਆ। ਉਸ ਨੇ ਕੁੱਲ 19 ਚੌਕੇ ਮਾਰੇ ਅਤੇ ਲਗਾਤਾਰ ਤਿੰਨ ਚੌਕੇ ਲਗਾ ਕੇ ਸਿਰਫ਼ 52 ਗੇਂਦਾਂ ‘ਚ ਆਪਣੀ ਸੈਂਚਰੀ ਪੂਰੀ ਕੀਤੀ।



