
ਪ੍ਰਦੀਪ ਚਿੱਜੜ
ਆਕਲੈਂਡ:- 13 ਨਵੰਬਰ 2025
West Indies 140 all out
New Zealand 141/2
ਬਲੈਕ ਕੈਪਸ ਨੇ ਗੇਦ ਬਾਜੀ ਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਆਖ਼ਰੀ ਮੈਚ ਆਪਣੇ ਨਾਮ ਕਰ ਲਿਆ । ਡਨੀਡਿਨ ਵਿੱਚ ਵੈਸਟ ਇੰਡੀਜ਼ ਉੱਤੇ ਅੱਠ ਵਿਕਟਾਂ ਨਾਲ ਜਿੱਤ ਦਰਜ ਕਰਕੇ ਟੀ20 ਅੰਤਰਰਾਸ਼ਟਰੀ ਸੀਰੀਜ਼ ਆਪਣੇ ਨਾਮ ਕਰ ਲਈ। ਟਿਮ ਰੌਬਿਨਸਨ ਨੇ ਨਿਊਜ਼ੀਲੈਂਡ ਵਲੋ ਤੇਜ ਤਰਾਰ ਪਾਰੀ ਖੇਡੀ। ਉਸਨੇ ਕੇਵਲ 24 ਗੇਂਦਾਂ ‘ਤੇ 45 ਦੋੜਾਂ ਬਣਾਈਆ । ਜਿਸ ਵਿੱਚ ਤਿੰਨ ਛੱਕੇ ਸ਼ਾਮਲ ਸਨ । ਡੈਵਨ ਕਾਨਵੇ ਨੇ 47 ਦੋੜਾਂ ਦੀ ਨਾਬਾਦ ਪਾਰੀ ਖੇਡਦਿਆਂ 16ਵੇਂ ਓਵਰ ਵਿੱਚ ਜਿੱਤ ਨੂੰ ਪੱਕਾ ਕੀਤਾ।
ਨਿਊਜ਼ੀਲੈਂਡ ਲਈ ਸਭ ਤੋਂ ਖੁਸ਼ੀ ਦੀ ਗੱਲ ਇਹ ਸੀ ਕਿ ਇਹ ਟੀ20 ਫਾਰਮੈਟ ਵਿੱਚ ਇਸ ਗਰਮੀ ਦੀ ਪਹਿਲੀ ਸੀਰੀਜ਼ ਜਿੱਤੀ। ਉਹ ਵੀ ਉਸ ਸਮੇਂ ਜਦੋਂ ਕਈ ਮੁੱਖ ਖਿਡਾਰੀ ਗੈਰਹਾਜ਼ਰ ਸਨ। ਕੇਨ ਵਿਲੀਅਮਸਨ ਨੇ ਆਪਣੀ ਟੀ20 ਕਰੀਅਰ ਨੂੰ ਅਲਵਿਦਾ ਕਹਿ ਦਿੱਤਾ ਸੀ।


