ਪ੍ਰਦੀਪ ਚਿੱਜੜ
ਆਕਲੈਂਡ:- 29 ਜੂਨ 2026
ਉਪ ਪ੍ਰਧਾਨ ਮੰਤਰੀ ਅਤੇ ACT ਪਾਰਟੀ ਦੇ ਆਗੂ ਡੇਵਿਡ ਸੀਮੋਰ ਨੇ ਫਿਕਰ ਦਾ ਇਜਹਾਰ ਕੀਤਾ ਕਿ ਸਰੋਤ ਮੰਤਰੀ ਸ਼ੇਨ ਜੋਨਜ਼ ਵਾਂਗ, ਤਿੰਨ ਦਿਨਾਂ ਦੌਰਾਨ ਕੁੱਲ 24 ਘੰਟਿਆਂ ਲਈ ਲਿਮੋਜ਼ਿਨ ਨੂੰ ਸਟੈਂਡਬਾਈ ‘ਤੇ ਰੱਖ ਕੇ ਲਗਭਗ 5,000 ਡਾਲਰ ਦਾ ਬਿੱਲ ਬਣਾਉਂਦੇ, ਤਾਂ ਉਹ “ਬਹੁਤ ਸ਼ਰਮਿੰਦੇ” ਹੁੰਦੇ। ਜੋਨਜ਼ ਨੇ ਪਿਛਲੇ ਸਾਲ ਟੋਰਾਂਟੋ ਵਿੱਚ ਹੋਈ ਇੱਕ ਮਾਈਨਿੰਗ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ 63,000 ਨਿਊਜ਼ੀਲੈਂਡ ਡਾਲਰ ਖਰਚ ਕੀਤੇ, ਜਦਕਿ ਕੈਬਿਨੇਟ ਨੇ ਇਸ ਯਾਤਰਾ ਲਈ ਸਿਰਫ਼ 33,000 ਡਾਲਰ ਦੀ ਮਨਜ਼ੂਰੀ ਦਿੱਤੀ ਸੀ।
ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਵਧੇ ਹੋਏ ਖਰਚੇ ਨੂੰ ਪਿਛਲੀ ਤਾਰੀਖ ਤੋਂ ਮਨਜ਼ੂਰੀ ਦੇਣੀ ਪਈ।
ਦਸਤਾਵੇਜ਼ਾਂ ਅਨੁਸਾਰ, ਲਿਮੋਜ਼ਿਨ ਨੂੰ ਇੱਕ ਦਿਨ 3 ਘੰਟੇ, ਅਗਲੇ ਦਿਨ 7 ਘੰਟੇ ਅਤੇ ਉਸ ਤੋਂ ਅਗਲੇ ਦਿਨ 14 ਘੰਟੇ ਲਈ ਸਟੈਂਡਬਾਈ ‘ਤੇ ਰੱਖਿਆ ਗਿਆ। ਇਸ ਸੇਵਾ ਦਾ ਕੁੱਲ ਖਰਚਾ 3,791.15 ਕੈਨੇਡੀਅਨ ਡਾਲਰ (ਲਗਭਗ 4,719.63 ਨਿਊਜ਼ੀਲੈਂਡ ਡਾਲਰ) ਆਇਆ।
ਕੈਬਿਨੇਟ ਨੇ ਜ਼ਮੀਨੀ ਆਵਾਜਾਈ ਲਈ 500 ਡਾਲਰ ਦਾ ਬਜਟ ਮਨਜ਼ੂਰ ਕੀਤਾ ਸੀ, ਪਰ ਜ਼ਮੀਨੀ ਯਾਤਰਾ, ਰੋਮਿੰਗ ਅਤੇ ਸੇਵਾ ਫੀਸਾਂ ਸਮੇਤ ਅੰਤਿਮ ਖਰਚਾ 5,959.47 ਨਿਊਜ਼ੀਲੈਂਡ ਡਾਲਰ ਤੱਕ ਪਹੁੰਚ ਗਿਆ।
ਸਰਕਾਰ ਨੇ ਅਜੇ ਤੱਕ ਇਹ ਪੁਸ਼ਟੀ ਜਾਂ ਖੰਡਨ ਕਰਨ ਤੋਂ ਇਨਕਾਰ ਕੀਤਾ ਹੈ ਕਿ ਜੋਨਜ਼ ਜਿਸ ਹੋਟਲ ਵਿੱਚ ਟਿਕੇ ਸਨ, ਕੀ ਉਹ ਕਨਵੈਨਸ਼ਨ ਸੈਂਟਰ ਗੁਆਂਡ ਦੀ ਇਮਾਰਤ ਵਿੱਚ ਸੀ। ਲਿਮੋਜ਼ਿਨ ਦੀਆਂ ਰਸੀਦਾਂ ਤੋਂ ਇਸ਼ਾਰਾ ਮਿਲਦਾ ਹੈ ਕਿ ਹੋਟਲ ਅਤੇ ਕਾਨਫਰੰਸ ਸਥਾਨ ਇੱਕ-ਦੂਜੇ ਦੇ ਬਿਲਕੁਲ ਨੇੜੇ ਸਨ ਅਤੇ ਉਨ੍ਹਾਂ ਵਿਚਕਾਰ ਸਿਰਫ਼ ਤਿੰਨ ਮਿੰਟ ਦੀ ਪੈਦਲ ਦੂਰੀ ਸੀ।




