ਪ੍ਰਦੀਪ ਚਿੱਜੜ
ਆਕਲੈਂਡ ( ਨਿਊਜ਼ੀਲੈਂਡ ) :- 12 ਅਗਸਤ 2026
ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਦਾ ਹੈਮਿਲਟਨ ਵਿਖੇ ਹੋਇਆ ਲਾਈਵ ਸ਼ੋਅ ਬੇਹੱਦ ਕਾਮਯਾਬ ਅਤੇ ਯਾਦਗਾਰ ਰਿਹਾ। ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਗੁਰਨਾਮ ਭੁੱਲਰ ਦੀ ਗਾਇਕੀ ਦਾ ਖੂਬ ਆਨੰਦ ਮਾਣਿਆ ਅਤੇ ਪੂਰੇ ਸਮਾਗਮ ਦੌਰਾਨ ਮਾਹੌਲ ਪੰਜਾਬੀ ਸੰਗੀਤ ਦੇ ਰੰਗ ਵਿੱਚ ਰੰਗਿਆ ਰਿਹਾ।
ਸ਼ੋਅ ਦੀ ਸਫਲਤਾ ਤੋਂ ਬਾਅਦ Indian Bar & Eatery, Papakura ਵਿਖੇ ਰੱਖੇ ਗਏ ਡਿਨਰ ਦੌਰਾਨ ਗੁਰਨਾਮ ਭੁੱਲਰ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਉਨ੍ਹਾਂ ਲਈ ਬੇਹੱਦ ਖਾਸ ਹੈ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦਾ ਉਤਸ਼ਾਹ ਅਤੇ ਪਿਆਰ ਉਨ੍ਹਾਂ ਨੂੰ ਹਮੇਸ਼ਾ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਗੁਰਨਾਮ ਭੁੱਲਰ ਅਤੇ ਸ਼ੋਅ ਦੀ ਟੀਮ ਵੱਲੋਂ ਸਾਰੇ ਸਪਾਂਸਰਾਂ, ਮੀਡੀਆ ਸੰਸਥਾਵਾਂ, ਪ੍ਰਬੰਧਕਾਂ, ਸਹਿਯੋਗੀਆਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਸ ਤਰ੍ਹਾਂ ਦੇ ਸਫਲ ਸਮਾਗਮ ਸੰਭਵ ਨਹੀਂ ਹੁੰਦੇ।
ਗੁਰਨਾਮ ਭੁੱਲਰ ਨੇ ਨਿਊਜ਼ੀਲੈਂਡ ਦੇ ਦਰਸ਼ਕਾਂ ਵੱਲੋਂ ਮਿਲੇ ਪਿਆਰ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇੱਥੇ ਆ ਕੇ ਆਪਣੇ ਪੰਜਾਬੀ ਭੈਣ-ਭਰਾਵਾਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਸਾਹਮਣੇ ਲਾਈਵ ਪਰਫਾਰਮ ਕਰਨਾ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਪ੍ਰਬੰਧਕਾਂ ਨੇ ਵੀ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਦਰਸ਼ਕਾਂ, ਸਪਾਂਸਰਾਂ, ਮੀਡੀਆ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰਨਾਮ ਭੁੱਲਰ ਦਾ ਇਹ ਸ਼ੋਅ ਲੰਮੇ ਸਮੇਂ ਤੱਕ ਯਾਦ ਰਹੇਗਾ।








