ਪ੍ਰਦੀਪ ਚਿੱਜ਼ੜ
ਆਕਲੈਂਡ:- 22 ਜਨਵਰੀ 2026
ਪਿਛਲੇ ਕੁੱਝ ਦਿਨਾ ਨਿਊਜ਼ੀਲੈਂਡ ਦੇ ਬਹੁਤ ਸਾਰੇ ਇਲਾਕਿਆਂ ਮੌਸਮ ਅਨੁਕੂਲ ਨਹੀ ਹੈ ਹੜਾਂ ਕਾਰਨ ਭਾਰੀ ਨੁਕਸਾਨ ਹੋਇਆ।
ਮਾਊਂਟ ਮਾਉਂਗਾਨੂਈ ਵਿੱਚ ਪਹਾੜਾ ਤੋ ਮਿਟੀ ਡਿੱਗਣ ਨਾਲ ਡਿੱਗਣ ਕੈਰਾਵੈਨ ਤੇ ਹੋਰ ਗੱਡੀਆਂ ਨੂੰ ਨੁਕਸਾਨ ਪਹੁੰਚਿਆ । ਮਾਊਂਟ ਮਾਉਂਗਾਨੂਈ ਬੀਚਸਾਈਡ ਹੋਲੀਡੇ ਪਾਰਕ ਦੇ ਕੁਝ ਹਿੱਸੇ ਨਸ਼ਟ ਕਰ ਹੋ ਗਏ ਹਨ। ਜਿਸ ਤੋਂ ਬਾਅਦ ਕਈ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇੱਕ ਵੱਡਾ ਪਹਾੜੀ ਖਿਸਕਣ ਦਾ ਹਾਦਸਾ ਮਾਊਂਟ ਮਾਉਂਗਾਨੂਈ ਦੇ ਕੈਂਪਸਾਈਟ ਵਿੱਚ ਵਾਪਰਿਆ ਹੈ ਅਤੇ ਡਰ ਹੈ ਕਿ ਕੁਝ ਲੋਕ ਉਸ ਵਿਚ ਫਸੇ ਹੋਏ ਹੋ ਸਕਦੇ ਹਨ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਐਮਰਜੈਂਸੀ ਸੇਵਾਵਾਂ ਉਹਨਾਂ ਲੋਕਾਂ ਦੀ ਭਾਲ ਕਰ ਰਹੀਆਂ ਹਨ ਜੋ ਮਿੱਟੀ ਹੇਠ ਦੱਬੇ ਹੋ ਸਕਦੇ ਹਨ।
ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ । ਕੈਂਪਸਾਈਟ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਅਤੇ ਐਡਮਜ਼ ਐਵੇਨਿਊ ਬੰਦ ਕਰ ਦਿੱਤੀ ਗਈ ਹੈ ਜਦੋਂ ਕਿ ਪੁਲਿਸ ਅਤੇ ਐਮਰਜੈਂਸੀ ਕਰਮਚਾਰੀ ਉਸ ਇਲਾਕੇ ਵਿੱਚ ਹੋਰ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਬਹੁਤ ਸਾਰੇ ਰਸਤੇ ਬੰਦ ਕੀਤੇ ਗਏ ਹਨ।




