ਅਸਫਲ ਸੰਪਤੀ ਸੌਦੇ ਲਈ ਲਗਭਗ 1 ਮਿਲੀਅਨ ਡਾਲਰ ਦਾ ਜ਼ੁਰਮਾਨਾ।

ਪ੍ਰਦੀਪ ਚਿੱਜੜ

ਆਕਲੈਂਡ:- 23 ਜਨਵਰੀ 2026

ਰਾਬਰਟ ਅਤੇ ਮਾਰਗਰੇਟ ਸਮਾਲਰਿਜ਼ ਨੇ ਨਵੰਬਰ 2021 ਵਿੱਚ ਘਰਾਂ ਦੀਆ ਕੀਮਤਾਂ ਉਚ ਚਰਮ ਦੇ ਸਮੇਂ,  ਆਪਣੇ Avondale ਵਾਲੇ ਘਰ ਨੂੰ ਪਲਜੀਤ ਸਿੰਘ ਨਾਮ ਦੇ ਵਿਅਕਤੀ ਨੂੰ 1.925 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ ਸੀ।
ਇਸ ਜੋੜੇ ਨੇ ਨਵੰਬਰ 2021 ਵਿੱਚ, ਜਦੋਂ ਜਾਇਦਾਦ ਬਜ਼ਾਰ ਆਪਣੀ ਚਰਮ ਸੀਮਾ ‘ਤੇ ਸੀ। ਇਹ ਕੀਮਤ ਰੇ ਵਾਈਟ ਦੇ ਰੀਅਲ ਐਸਟੇਟ ਏਜੰਟਾਂ ਵੱਲੋਂ ਦਿੱਤੇ ਅਨੁਮਾਨ ਨਾਲੋਂ ਕਾਫ਼ੀ ਵੱਧ ਸੀ।
ਸਿੰਘ ਨੂੰ ਇਹ ਸੌਦਾ ਨਿਪਟਾਉਣ ਲਈ ਇੱਕ ਸਾਲ ਦਾ ਸਮਾਂ ਦਿੱਤਾ ਗਿਆ ਸੀ, ਤਾਂ ਜੋ ਉਹ ਇਸ ਦਰਮਿਆਨ ਨਵਾਂ ਖਰੀਦਦਾਰ ਲੱਭ ਕੇ ਇਹ ਜਾਇਦਾਦ ਅੱਗੇ ਵੇਚ ਸਕੇ।
ਪਰ ਇਸ ਦੌਰਾਨ, ਆਕਲੈਂਡ ਵਿੱਚ ਜਾਇਦਾਦ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਗਈਆਂ।
Property ਦੀ ਸੈਟਲਮੈਂਟ ਨਾ ਹੋਣ ਤੇ
ਰਾਬਰਟ ਅਤੇ ਮਾਰਗਰੇਟ ਸਮਾਲਰਿਜ਼ ਨੇ ਪਲਜੀਤ ਸਿੰਘ ਦੇ ਖ਼ਿਲਾਫ਼ ਆਪਣਾ ਕੇਸ ਆਕਲੈਂਡ ਹਾਈ ਕੋਰਟ ਵਿੱਚ ਦਾਇਰ ਕਰ ਦਿੱਤਾ। ਜਿੱਥੇ ਜਸਟਿਸ ਟ੍ਰੇਸੀ ਵਾਕਰ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ। ਘਰਾਂ ਦੀਆਂ ਕੀਮਤਾਂ  ਘਟਦੀਆਂ  ਕਾਰਨ ਨੁਕਸਾਨ ਵਿੱਚ ਫਸੇ   ਪਲਜੀਤ ਸਿੰਘ ਨੂੰ  7.5 ਲੱਖ ਡਾਲਰ ਤੋਂ ਵੱਧ ਹਾਨੀ ਦੀ ਭਰਪਾਈ ਅਤੇ 1 ਲੱਖ ਡਾਲਰ ਤੋਂ ਵੱਧ ਵਿਆਜ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ।