ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ  ਸਰਦਾਰ ਬੂਟਾ ਸਿੰਘ ਜੀ ਲਈ ਵਰਤੀ ਗਈ ਮਾੜੀ ਸ਼ਬਦਾਵਲੀ ।

ਪ੍ਰਦੀਪ ਚਿੱਜੜ

ਆਕਲੈਂਡ:- 15 ਨਵੰਬਰ 2025

ਅੱਤ ਨਿੰਦਣ ਯੋਗ ਗੱਲ ਹੈ ਕਿ 21ਵੀਂ ਸਦੀ ਵਿੱਚ ਵੀ 600 ਸਾਲ ਪੁਰਾਣੀਆਂ ਟਿੱਪਣੀਆਂ ਹੋ ਰਹੀਆਂ ਹਨ । ਸਭ ਤੋਂ ਪਹਿਲਾਂ ਆਪਾਂ ਸਰਦਾਰ ਬੂਟਾ ਸਿੰਘ ਜੀ ਦੇ ਜੀਵਨ ਉਪਰ ਹਲਕੀ ਜਿਹੀ ਝਾਤ ਮਾਰਦੇ ਹਾ।
ਸਰਦਾਰ ਬੂਟਾ ਸਿੰਘ ਜੀ ਦਾ ਜਨਮ 21 ਮਾਰਚ 1934, ਨੂੰ ਮਝਹਬੀ ਸਿੱਖ ਪਰਿਵਾਰ ਵਿੱਚ ਮੁਸਤਫਾਪੁਰ, ਜ਼ਿਲ੍ਹਾ ਜਲੰਧਰ, ਪੰਜਾਬ, ਵਿੱਚ ਹੋਇਆ।  ਉਨ੍ਹਾਂ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਬੀ.ਏ. (ਆਨਰਜ਼) ਕੀਤੀ ਅਤੇ ਗੁਰੂ ਨਾਨਕ ਖਾਲਸਾ ਕਾਲਜ, ਬੰਬਈ ਤੋਂ ਐਮ.ਏ.। ਉਸ ਤੋਂ ਬਾਅਦ ਉਨ੍ਹਾਂ ਨੇ ਬੁੰਦੈਲਖੰਡ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ।ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸਨ। ਉਨ੍ਹਾਂ ਨੇ ਆਪਣਾ ਪਹਿਲਾ ਚੋਣ ਅਕਾਲੀ ਦਲ ਦੀ ਟਿਕਟ ਤੋ ਲੜਿਆ । ਬਾਅਦ ਵਿੱਚ 1960 ਦੇ ਅੰਤ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ।
1964 ਵਿੱਚ ਉਨ੍ਹਾਂ ਦਾ ਵਿਆਹ ਸ਼੍ਰੀਮਤੀ  ਮਨਜੀਤ  ਕੌਰ ਨਾਲ ਹੋਇਆ।
ਉਹਨਾ ਦੇ ਦੋ ਪੁੱਤਰ ਅਰਵਿੰਦਰ ਸਿੰਘ ਲਵਲੀ  ਸਰਬਜੋਤ ਸਿੰਘ , ਇੱਕ ਧੀ ਗੁਰਕੀਰਤ ਕੌਰ ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸਨ। ਉਨ੍ਹਾਂ ਨੇ ਆਪਣਾ ਪਹਿਲਾ ਚੋਣ ਅਕਾਲੀ ਦਲ ਦੀ ਟਿਕਟ ਤੋ ਲੜਿਆ । ਬਾਅਦ ਵਿੱਚ 1960 ਦੇ ਅੰਤ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਹ ਪਹਿਲੀ ਵਾਰ 1962 ਵਿੱਚ ਮੋਗਾ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ।
ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਵੀ ਜੇ ਕਿਸੇ ਇਨਸਾਨ ਨੂੰ ਉਸਦੀ ਜਾਤ ਦੇ ਆਧਾਰ ਤੇ ਹੀ ਟਿੱਪਣੀ ਕਰਨੀ ਹੈ ਤੇ ਉਹ ਇਨਸਾਨੀਅਤ ਦਾ ਘਾਣ ਹੈ । ਆਪਣੀਆ ਸਿਆਸੀ ਰੋਟੀਆਂ ਸੇਕਣ ਲਈ ਮਾੜੀ ਸ਼ਬਦਾਵਲੀ ਵਰਤਣਾ ਸ਼ਰਮਨਾਕ ਹੈ। ਜੋ ਰਾਜਾ ਵੜਿੰਗ ਵਲੋ ਪਿਛਲੇ ਦਿਨੀ ਕੀਤਾ ਗਿਆ।  ਜੇ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਇਨਸਾਨ ਨੂੰ ਉਚ ਦਰਜੇ ਉੱਪਰ ਨਿਯੁਕਤ ਕਰਦੀ ਹੈ ਤੇ ਖਾਸ ਕਰਕੇ ਪਗੜੀਧਾਰੀ ਨੂੰ ਉਹ ਸਿਰਫ ਤੇ ਸਿਰਫ ਆਪਣੀ ਕਾਬਲੀਅਤ ਕਰਕੇ ਤੇ ਯੋਗਤਾ ਕਰਕੇ ਹੀ ਉਸ ਅਹੁਦੇ ਉੱਪਰ ਪਹੁੰਚਦਾ ਹੈ ਉਹ ਇਨਸਾਨ ਨਾ ਕਿ ਉਹ ਕਿਸੇ ਜਾਤ ਦੇ ਆਧਾਰ ਦੇ ਉੱਪਰ ਪਹੁੰਚਦਾ ਹੈ ਰਾਜਨੀਤਿਕ ਪਾਰਟੀਆਂ ਦੀ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਉੱਚ ਸਥਾਨ ਦੇ ਉੱਪਰ ਲੈ ਕੇ ਜਾਣਾ।
ਪਰ ਰਾਜਾ ਬੜਿੰਗ ਵਰਗੇ ਜੋ ਮੂੰਹ ਆਉਂਦਾ ਉਹ ਬੋਲ ਦਿੰਦੇ ਹਨ।  SC ਕਮਿਸ਼ਨ ਵਰਗੇ ਅਦਾਰੇ ਨਾ ਬਣਾਉਣੇ ਪੈਂਦੇ ਜੇ ਰਾਜਨੀਤਿਕ ਲੋਕ ਜਾਂ ਆਪਣੇ ਆਪ ਨੂੰ ਉੱਚ ਜਾਤੀ ਵਾਲੇ ਕਹਾਉਣ ਵਾਲੇ ਲੋਕ ਇਨਸਾਨੀਅਤ ਨੂੰ ਸਮਝਦੇ ਹੁੰਦੇ। ਪਿਛਲੇ ਕੁਝ ਦਿਨਾਂ ਤੋਂ ਜਸਵੀਰ ਸਿੰਘ ਗੜੀ ਚੇਅਰਮੈਨ SC ਕਮਿਸ਼ਨ ਪੰਜਾਬ ਕੋਲ ਇੱਕ ਸ਼ਿਕਾਇਤ ਰਾਜਾ ਵੜਿੰਗ ਬਾਰੇ ਆਈ ਸੀ ਤੇ ਸਰਦਾਰ ਜਸਵੀਰ ਸਿੰਘ ਹੋਣਾ ਵੱਲੋਂ ਵੜਿੰਗ ਨੂੰ ਤਲਬ ਵੀ ਕੀਤਾ ਗਿਆ ਸੀ  SC Commission ਦਫਤਰ ਦੇ ਵਿੱਚ ਪਰ ਵੜਿੰਗ ਰਾਜਨੀਤਿਕ ਕਾਨੂੰਨੀ ਪੈਂਤਰੇ ਖੇਡ ਰਿਹਾ ਹੈ। ਜਸਵੀਰ ਸਿੰਘ ਗੜੀ ਜੀ ਵੱਲੋਂ ਲਗਾਤਾਰ ਪੈਰਵਾਈ ਕੀਤੀ ਜਾ ਰਹੀ ਹੈ ਇਸ ਕੇਸ ਦੇ ਉੱਪਰ ਤੇ ਪੁਲਿਸ ਵੱਲੋਂ ਦਿੱਤੇ ਗਏ ਸਮੇਂ ਦੇ ਖਤਮ ਹੋਣ ਦੀ ਇੰਤਜ਼ਾਰ ਵਿੱਚ ਹਨ।