Tuakau College ਵਿੱਚ  ਅੱਜ  ਸਵੇਰੇ ਹੋਈ ਘਟਨਾ ਤੋ ਬਾਅਦ  ਕਾਲਜ ਮੁੜ ਤੋ ਖੋਲ੍ਹਿਆ ਗਿਆ।

ਪ੍ਰਦੀਪ ਚਿੱਜੜ

ਆਕਲੈਂਡ:- 26 ਮਾਰਚ 2026

ਨਿਊਜ਼ੀਲੈਂਡ  ਦੇ ਇਲਾਕੇ ਵਿੱਚ  ਪੇਦੇ  ਵਾਈਕਾਟੋ ਦੇ ਟੂਆਕਾਉ ਸ਼ਹਿਰ ਵਿੱਚ ਸਥਿਤ Tuakau College,  ਹਾਈ ਸਕੂਲ ਨੂੰ ਲਾਕਡਾਊਨ ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਹ Tuakau College ਵਿੱਚ ਚੱਲ ਰਹੀ ਇਕ ਘਟਨਾ ਨਾਲ ਨਜਿੱਠ ਰਹੀ ਹੈ।
Tuakau College ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਕਰਕੇ ਦੱਸਿਆ ਕਿ ਇਕ ਘਟਨਾ ਦੇ ਕਾਰਨ ਸਕੂਲ ਨੂੰ ਲਾਕਡਾਊਨ ਕੀਤਾ ਗਿਆ ਹੈ।
ਪੋਸਟ ਵਿੱਚ ਕਿਹਾ ਗਿਆ, “ਕਿਰਪਾ ਕਰਕੇ ਸਕੂਲ ਨਾ ਆਓ ਅਤੇ ਨਾ ਹੀ ਸਕੂਲ ਨੂੰ ਫੋਨ ਕਰੋ, ਕਿਉਂਕਿ ਤੁਹਾਡੀ ਸੇਵਾ ਨਹੀਂ ਕੀਤੀ ਜਾ ਸਕੇਗੀ ਅਤੇ ਇਸ ਨਾਲ ਇਸ ਘਟਨਾ ਦੇ ਪ੍ਰਬੰਧਨ ਵਿੱਚ ਰੁਕਾਵਟ ਪੈ ਸਕਦੀ ਹੈ।
“ਇਸ ਨਾਲ ਤੁਹਾਡੀ, ਸਾਡੇ ਸਟਾਫ ਜਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਖਤਰਾ ਪੈ ਸਕਦਾ ਹੈ।”
ਕੁੱਝ  ਦੇਰ ਪਹਿਲਾਂ ਨਵੀ ਜਾਣਕਾਰੀ  ਕਾਲਜ ਵਲੋ ਦਿੱਤੀ ਗਈ ਕਿ ਕਾਲਜ ਨੂੰ ਦੁਬਰਾ ਖੋਲ ਦਿੱਤਾ ਗਿਆ ਹੈ।