
ਅਮਰੀਕਾ ਨੇ ਭਾਰਤ ‘ਤੇ 25% ਟੈਰਿਫ ਲਗਾਇਆ, ਟਰੰਪ ਨੇ ਦਿੱਤਾ ਬ੍ਰਿਕਸ ਦਾ ਹਵਾਲਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਭਾਰਤ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ ਇਸ ਫੈਸਲੇ ਪਿੱਛੇ ਬ੍ਰਿਕਸ ਗਰੁੱਪ ਨਾਲ ਵਪਾਰਕ ਤਣਾਅ ਅਤੇ ਨਵੀਂ ਦਿੱਲੀ ਨਾਲ ਵੱਡੇ ਵਪਾਰ ਘਾਟੇ ਨੂੰ ਮੁੱਖ ਕਾਰਣ ਦੱਸਿਆ।
ਟਰੰਪ ਨੇ ਵ੍ਹਾਈਟ ਹਾਊਸ ਵਿੱਚ ਕਿਹਾ, “ਅਸੀਂ ਇਸ ਵੇਲੇ ਭਾਰਤ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਇਸ ਵਿੱਚ ਬ੍ਰਿਕਸ ਦਾ ਮੁੱਦਾ ਵੀ ਸ਼ਾਮਲ ਹੈ। ਬ੍ਰਿਕਸ ਅਸਲ ਵਿੱਚ ਅਮਰੀਕਾ ਵਿਰੋਧੀ ਦੇਸ਼ਾਂ ਦਾ ਗਠਜੋੜ ਹੈ ਅਤੇ ਭਾਰਤ ਇਸਦਾ ਮੈਂਬਰ ਹੈ। ਇਹ ਅਮਰੀਕੀ ਡਾਲਰ ‘ਤੇ ਸਿੱਧਾ ਹਮਲਾ ਹੈ ਅਤੇ ਕਿਸੇ ਨੂੰ ਵੀ ਇਸ ਦੀ ਆਜ਼ਾਦੀ ਨਹੀਂ ਦਿੱਤੀ ਜਾਵੇਗੀ।”
ਉਨ੍ਹਾਂ ਨੇ ਸਾਫ਼ ਕੀਤਾ ਕਿ ਅਮਰੀਕਾ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਲਈ ਕਦੇ ਵੀ ਪਿੱਛੇ ਨਹੀਂ ਹਟੇਗਾ।
ਇਹ ਫੈਸਲਾ ਅੰਤਰਰਾਸ਼ਟਰੀ ਵਪਾਰ ਮੰਡੀ ਵਿੱਚ ਹਲਚਲ ਮਚਾ ਸਕਦਾ ਹੈ।
ਆਰਥਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਇਹ ਨੀਤੀ ਭਾਰਤ-ਅਮਰੀਕਾ ਸੰਬੰਧਾਂ ਵਿੱਚ ਨਵਾਂ ਤਣਾਅ ਪੈਦਾ ਕਰ ਸਕਦੀ ਹੈ।
ਭਾਰਤ ਦੀ ਪ੍ਰਤੀਕ੍ਰਿਆ ਅਜੇ ਆਉਣੀ ਬਾਕੀ ਹੈ, ਪਰ ਮਾਹਿਰਾਂ ਮੁਤਾਬਕ ਇਹ ਕਦਮ ਭਾਰਤੀ ਨਿਰਯਾਤਕਾਰਾਂ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ।


