ਪ੍ਰਦੀਪ ਚਿੱਜੜ
ਆਕਲੈਂਡ:- 26 ਅਪ੍ਰੈਲ 2026
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਬਠਿੰਡਾ ਜੰਕਸ਼ਨ ਦੇ ਨਾਮ ਹੇਠਾਂ ਵਿਸਾਖੀ ਮੇਲਾ ਕਰਵਾਇਆ ਗਿਆ । NZ INDIAN SPORTS & CULTURAL CLUB INC. ਦੇ ਪ੍ਰਧਾਨ ਹਰਦੇਵ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ । ਲੇਬਰ ਪਾਰਟੀ ਦੇ ਸੰਸਦ ਮੈਂਬਰ ਮਾਈਕਲ ਵੁਡ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ।ਪ੍ਰੋਗਰਾਮ ਦੀ ਸ਼ੁਰੂਆਤ ਛੋਟੀਆਂ ਬੱਚੀਆਂ ਦੇ ਗਿੱਧੇ ਤੋ ਹੋਈ ।
ਗਾਇਕ ਕਲਾਕਾਰ Balbir Chotian, ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ। ਨੀਤ ਚਾਹਲ, ਦੀਪਾ ਡੁਮੇਲੀ, ਹਰਦੇਵ ਮਾਹੀਨੰਗਲ ਨੇ ਗੀਤਾਂ ਨਾਲ ਹਾਜਰੀ ਲਗਵਾਈ।
ਕਲਾਕਾਰ Balbir Chotian, Jasmeen Chotian, Parminder Sidhu ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਖੂਭ ਮਨੋਰੰਜਨ ਕੀਤਾ ਅਤੇ ਖੂਭ ਨਚਾਇਆ । ਕਲਾਕਾਰਾਂ ਨਾਲ ਯਾਦਗਾਰੀ ਤਸਵੀਰਾ ਕੀਤੀਆ ਅਤੇ ਭੋਜਨ ਦਾ ਅਨੰਦ ਮਾਣਿਆ। ਖੂਬਸੂਰਤੀ ਇਸ ਗੱਲ ਦੀ ਰਹੀ ਕਿ ਮਾਈਕਲ ਵੁਡ ਪ੍ਰੋਗਰਾਮ ਦੇ ਅੰਤ ਬੈਠ ਕੇ ਪ੍ਰੋਗਰਾਮ ਦਾ ਅਨੰਦ ਮਾਣਦੇ ਰਿਹੇ।




















