ਪ੍ਰਦੀਪ ਚਿੱਜੜ
ਆਕਲੈਂਡ 31 ਮਾਰਚ 2026
1 ਅਪ੍ਰੈਲ ਤੋ ਤਨਖਾਹਾ ਵਿੱਚ ਤਬਦੀਲੀ ਘੱਟੋ ਘੱਟ ਮਿਹਨਤਾਨਾ $23.50 ਤੋ ਵੱਧ ਕੇ $23.95 ਪ੍ਰਤੀ ਘੰਟਾ ਹੋ ਜਵੇਗੀ। ਸਟਾਰਟਿੰਗ/ਟ੍ਰੇਨਿੰਗ ਸਮੇ ਦੀ ਤਨਖਾਹ $18.80 ਤੋ $19.16 ਪ੍ਰਤੀ ਘੰਟਾ ਹੋਵੇਗੀ। ਜੇ ਤੁਸੀਂ ਹਫ਼ਤੇ ਵਿੱਚ 40 ਘੰਟੇ ਕੰਮ ਕਰਦੇ ਹੋ ਤਾਂ ਲਗਭਗ $18 ਹਫ਼ਤੇ ਦਾ ਵਾਧਾ (ਟੈਕਸ ਤੋਂ ਪਹਿਲਾਂ)
ਸਾਲਾਨਾ ਲਗਭਗ $936 ਦਾ ਵਾਧਾ (ਗ੍ਰੋਸ)।
KiwiSaver ਵਿੱਚ ਤਬਦੀਲੀਆਂ 3% ਤੋ 3.5% (ਕਰਮਚਾਰੀ + ਨਿਯੋਕਤਾ) ਹੋ ਜਾਵੇਗਾ। ਅਗਲਾ ਵਾਧਾ 1ਅਪ੍ਰੈਲ 2028 ਤੋਂ 4% ਹੋਵੇਗਾ।ਤੁਸੀਂ Inland Revenue ਰਾਹੀਂ 3% ‘ਤੇ ਅਸਥਾਈ ਰਹਿਣ ਲਈ ਅਰਜ਼ੀ ਦੇ ਸਕਦੇ ਹੋ 3–12 ਮਹੀਨੇ ਵਾਸਤੇ।
16–17 ਸਾਲ ਦੇ ਕਰਮਚਾਰੀਆਂ ਨੂੰ ਵੀ ਨਿਯੋਕਤਾ ਵੱਲੋਂ ਯੋਗਦਾਨ ਮਿਲੇਗਾ।



