National ਪਾਰਟੀ ਦੇ Ex MP  ਐਂਡਰੂ ਬੇਲੀ ਹਾਲੇ ਪੂਰੀ ਤਰ੍ਹਾਂ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇ

ਪ੍ਰਦੀਪ ਚਿੱਜੜ

ਆਕਲੈਂਡ :- 03 ਮਾਰਚ  2026

ਐਂਡਰੂ ਬੇਲੀ ਜੋ  National ਪਾਰਟੀ ਦੇ Ex MP ਹਨ,         ਨੇ ਕਿਹਾ ਹੈ ਕਿ ਉਹ ਮੁੜ ਕਿਸੇ electorate ਸੀਟ ਲਈ ਚੋਣ ਨਹੀਂ ਲੜਨਗੇ, ਪਰ ਉਹ National Party ਦੀ ਲਿਸਟ ਰਾਹੀਂ ਸੰਸਦ ਵਿਚ ਵਾਪਸੀ ਕਰਨ ਲਈ ਉਤਸੁਕ ਹਨ। ਬੇਲੀ ਨੇ ਮੰਗਲਵਾਰ ਦੁਪਹਿਰ ਆਪਣੇ ਫ਼ੈਸਲੇ ਦੀ ਪੁਸ਼ਟੀ ਕੀਤੀ, ਜਦੋਂ ਪ੍ਰਧਾਨ ਮੰਤਰੀ Christopher Luxon ਨੇ  ਦੱਸਿਆ ਕਿ National Party ਕਾਕਸ ਵਿਚੋਂ ਹੋਰ ਸਨਿਆਸ ਦੀਆਂ ਘੋਸ਼ਣਾਵਾਂ “ਸੰਭਵ” ਹਨ। ਲਕਸਨ ਨੇ ਕਿਹਾ ਕਿ ਇਹ ਘੋਸ਼ਣਾ ਸ਼ਾਮ ਤੱਕ ਵੀ ਹੋ ਸਕਦੀ ਹੈ। ਹਾਲਾਂਕਿ ਬੇਲੀ ਅਧਿਕਾਰਕ ਤੌਰ ‘ਤੇ ਸਨਿਆਸ ਨਹੀਂ ਲੈ ਰਹੇ। ਉਨ੍ਹਾਂ ਨੇ ਕਿਹਾ ਕਿ ਉਹ “ਪਾਰਟੀ ਲਿਸਟ ‘ਤੇ ਆਵੇਦਨ ਕਰਨ ਦੇ ਵਿਕਲਪ” ਨੂੰ ਵੇਖ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਦੱਖਣੀ ਟਾਪੂ ਵੱਲ  ਰੁਖ ਕਰਨਾ ਚਾਹੁੰਦੇ ਹਨ। ਬੇਲੀ Port Waikato ਦੇ ਸੰਸਦ ਮੈਂਬਰ ਰਹੇ ਹਨ।
ਉਨ੍ਹਾਂ ਨੇ ਕਿਹਾ, “ਮੇਰੀ ਪਤਨੀ ਅਤੇ ਮੈਂ ਦੱਖਣੀ ਟਾਪੂ ਨੂੰ ਬਹੁਤ ਪਸੰਦ ਕਰਦੇ ਹਾਂ, ਅਤੇ ਅਸੀਂ ਇਸ ਸਾਲ ਦੇ ਅੰਤ ਤੱਕ ਉੱਥੇ ਜਾਣ ਦੀ ਯੋਜਨਾ ਬਣਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਪੋਰਟ ਵਾਇਕਾਟੋ ਦੇ ਲੋਕਾਂ ਦੀ ਨੁਮਾਇੰਦਗੀ ਉਹ ਵਿਅਕਤੀ ਕਰੇ ਜੋ ਸਥਾਨਕ ਤੌਰ ‘ਤੇ ਰਹਿ ਸਕੇ ਅਤੇ ਕਮੇਊਨਿਟੀ ਨਾਲ ਮਜ਼ਬੂਤ ਦਿਨ-ਪ੍ਰਤੀਦਿਨੀ ਸੰਬੰਧ ਬਣਾਈ ਰੱਖ ਸਕੇ।”
ਬੇਲੀ ਨੂੰ ਇਹ ਨਹੀਂ ਪਤਾ ਕਿ ਕੀ ਉਹ ਲਿਸਟ ਐਮ ਪੀ ਵਜੋਂ ਸੰਸਦ ਵਿਚ ਵਾਪਸੀ ਕਰ ਸਕਣਗੇ। ਉਨ੍ਹਾਂ ਨੇ ਕਿਹਾ, “ਪਾਰਟੀ ਨੂੰ ਪਹਿਲਾਂ ਸਾਰੇ ਇਲਾਕਿਆਂ ਲਈ ਉਮੀਦਵਾਰਾਂ ਦੀ ਚੋਣ ਪੂਰੀ ਕਰਨੀ ਹੋਵੇਗੀ, ਜਿਸ ਵਿਚ ਕੁਝ ਸਮਾਂ ਲੱਗੇਗਾ।”
ਬੇਲੀ ਪਿਛਲੇ 12 ਸਾਲਾਂ ਤੋਂ ਐਮ ਪੀ ਰਹੇ , ਉਹ ਪਹਿਲੀ ਵਾਰ 2014 ਵਿੱਚ Hunua ਤੋਂ ਸੰਸਦ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਨੇ ਪਿਛਲੇ ਸਾਲ ਆਪਣੇ ਮੰਤਰੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦੋਂ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ “ਘਟਨਾ” ਬਾਰੇ ਗੱਲਾਂ ਸਾਹਮਣੇ ਆਈਆਂ ਸਨ।  ਕੰਮ ਸਬੰਧੀ ਗਰਮਾਹਟ ਭਰੀ ਚਰਚਾ ਦੌਰਾਨ ਬੇਲੀ ਨੇ ਇੱਕ ਸਟਾਫ਼ ਮੈਂਬਰ ਦੀ ਬਾਂਹ ਫੜ ਲਈ ਸੀ। ਤਾਜ਼ਾ ਰਾਜਨੀਤਿਕ ਸਰਵੇਖਣਾਂ ਦੇ ਅਨੁਸਾਰ, ਨੈਸ਼ਨਲ ਪਾਰਟੀ ਦੀ ਲਿਸਟ ਵਿੱਚ ਥਾਂ ਮਿਲਣਾ ਬੇਲੀ ਲਈ ਆਸਾਨ ਨਹੀਂ ਹੋਵੇਗਾ।