, ,

ਇੱਕ ਸ਼ਾਮ ਦੇਬੀ ਦੇ ਨਾਮ

“ਜੋ ਹੱਥ ਖਿਸਕਾਉਂਦੇ ਦੇਬੀ, ਉਹਨਾਂ ਨਾਲ ਹੱਥ ਮਿਲਾ ਕੇ ਕੀ ਲੈਣਾ ।
ਜੋ ਜੀਭਾਂ ਰੱਖਣ ਕਿਰਾਏ ਦੀਆਂ, ਉਹਨਾਂ ਨੂੰ ਬੁਲਾ ਕੇ ਕੀ ਲੈਣਾ।
ਜਿਹੜੇ ਦੇਖ ਕੇ ਮੂੰਹ ਘੁਮਾ ਲੈਂਦੇ ਉਹਨਾਂ ਸਾਹਮਣੇ ਜਾ ਕੇ ਕੀ ਲੈਣਾ
ਜਿਹੜੇ ਝੂਠੇ ਪਤੇ ਲਿਖਾ ਜਾਂਦੇ, ਉਹਨਾਂ ਨੂੰ ਖੱਤ ਪਾ ਕੇ ਕੀ ਲੈਣਾ।
ਤਸਵੀਰ ਖਿਚਾਵੋ ਉਹਨਾਂ ਨਾਲ ,ਜਿਨਾਂ ਨੂੰ ਤੁਸੀਂ ਵੀ ਯਾਦ ਰਹੋ ਜਿਨਾਂ ਨਾਲ ਖਿਚਵਾਉਂਦਾ ਹਰ ਕੋਈ, ਉਹਨਾਂ ਨਾਲ ਖਿਚਵਾ ਕੇ ਕੀ ਲੈਣਾ।

29 ਸਤੰਬਰ 2025 ਦੀ ਸ਼ਾਮ ਪੰਜਾਬੀ ਦਰਪਣ ਲਈ ਯਾਦਗਾਰ ਬਣ ਗਈ। ਅੱਜ ਪੰਜਾਬ ਦੇ ਪ੍ਰਸਿੱਧ ਸ਼ਾਇਰ ਗਾਇਕ ਤੇ ਫਿਲਮੀ ਅਦਾਕਾਰ ਜਨਾਬ ਦੇਬੀ ਮਖਸੂਸਪੁਰੀ ਸਾਹਿਬ ਦੇ ਨਾਲ ਮੁਲਾਕਾਤ ਚਾਹ ਦੀਆਂ ਚੁਸਕੀਆਂ, ਮਠਿਆਈ ਦੇ ਨਾਲ ਨਾਲ ਮਿੱਠੀਆਂ ਮਿੱਠੀਆਂ ਦੇਬੀ ਸਾਹਿਬ ਨਾਲ ਗੱਲਾਂ ਬਾਤਾਂ ਹੋਈਆਂ। ਅੱਜ ਦਾ ਇਹ ਪ੍ਰੋਗਰਾਮ ਇੰਡੀਅਨ ਫਲੇਮ ਦੇ ਅਮਰੀਕ ਸਿੰਘ ਵੱਲੋਂ ਉਹਨਾਂ ਦੀ ਮਠਿਆਈ ਦੀ ਸ਼ੋਪ ਉੱਪਰ ਕੀਤਾ ਗਿਆ। ਇਸ ਮੌਕੇ ਉੱਪਰ ਅਮਰੀਕ ਸਿੰਘ ਤੇ ਉਹਨਾਂ ਦੀ ਪ੍ਰੋਡਕਸ਼ਨ ਦੇ ਸਾਥੀਆਂ ਨਾਲ ਮੁਲਾਕਾਤ ਹੋਈ ।ਦੇਬੀ ਸਾਹਿਬ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਅਗਲੇ ਕੁੱਝ ਹਫਤਿਆਂ ਕੁੱਝ ਨਵੇ ਪ੍ਰੋਜੈਕਟ ਕਰਨ ਜਾ ਰਿਹੇ ਹਨ। ਜਿਸ ਵਿੱਚ ਕੁੱਝ ਨਵੇਂ ਗੀਤ ਅਤੇ ਇੱਕ ਪੰਜਾਬੀ ਫਿਲਮ ਜੋ ਅਸਲ ਕਹਾਣੀ ਉੱਪਰ ਆਧਾਰਿਤ ਹੋਵੇਗੀ । ਦੇਬੀ ਸਾਹਿਬ ਜੀ ਦੀ ਇੱਕ ਹੋਰ ਵਧੀਆ ਗੱਲ ਸਾਨੂੰ ਸਾਰਿਆਂ ਨੂੰ ਬਹੁਤ ਲੁਭਾ ਗਈ ਜਦੋਂ ਉਹਨਾਂ ਇਹ ਗੱਲ ਸਾਰਿਆਂ ਦੇ ਨਾਲ ਸਾਂਝੀ ਕੀਤੀ ਕਿ ਪੰਜਾਬ ਜਦੋਂ ਵੀ ਉਹ ਫੇਰੀ ਤੇ ਜਾਂਦੇ ਹਨ ਤੇ ਉਹ ਲੋੜਵੰਦ ਲੋਕਾਂ ਨੂੰ ਉਹਨਾਂ ਦੇ ਅਨੁਸਾਰ ਕੱਪੜਾ ਜਾਂ ਹੋਰ ਚੀਜ਼ਾਂ ਮੁਹੱਈਆ ਕਰਵਾਉਂਦੇ ਹਨ। ਦੇਬੀ ਸਾਹਿਬ ਦੀ ਸਾਦਗੀ ਤੇ ਨਿੱਘੇ ਸੁਭਾਅ ਨੇ ਸਾਰਿਆਂ ਨੂੰ ਮੋਹ ਲਿਆ । ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਤੇ ਸੁਰਜੀਤ ਪਾਤਰ ਸਾਹਿਬ ਜੀ ਨੂੰ ਵੀ ਯਾਦ ਕੀਤਾ ।
“ਦਮ ਰੱਖ ਪਾਤਰ ਦਮ ਰੱਖ, ਆਸ ਨਾ ਛੱਡ ਦਿਲ ਥਾਮ ਰੱਖ, ਸੁਪਨੇ ਖੁਰਨ ਨਾ ਦੇਵੀ, ਅੱਖਾਂ ਪਾਵੇਂ ਨਮ ਰੱਖ।