,

*****Black Caps v West Indies *****

ਪ੍ਰਦੀਪ ਚਿੱਜੜ

ਆਕਲੈਂਡ:- 11 ਨਵੰਬਰ 2025

ਬਲੈਕ ਕੈਪਸ ਵਿਰੁੱਧ ਵੈਸਟ ਇੰਡੀਜ਼  ਸੈਕਸਟਨ ਓਵਲ ਵਾਲਾ ਮੈਚ ਮੀਂਹ ਵਿੱਚ ਧੋਤਾ ਗਿਆ।
ਬਲੈਕ ਕੈਪਸ ਨੂੰ ਵੈਸਟ ਇੰਡੀਜ਼ ਵਿਰੁੱਧ T20 ਸੀਰੀਜ਼ ਜਿੱਤ ਪੱਕੀ ਕਰਨ ਲਈ ਹੁਣ ਕੁਝ ਹੋਰ ਦਿਨ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ Nelson ਵਿੱਚ ਚੌਥਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਲਗਾਤਾਰ ਮੀਂਹ ਕਾਰਨ ਸੈਕਸਟਨ ਓਵਲ ‘ਚ ਸਿਰਫ਼ 6.3 ਓਵਰਾਂ ਦਾ ਖੇਡ ਹੋ ਸਕਿਆ। ਖਿਡਾਰੀ ਜਦ ਮੈਦਾਨ ‘ਚ ਉਤਰੇ, ਕੁਝ ਹੀ ਸਮੇਂ ਬਾਅਦ ਮੀਂਹ ਸ਼ੁਰੂ ਹੋ ਗਿਆ ਸੀ।
ਜਦੋਂ ਕਿ ਬਲੈਕ ਕੈਪਸ ਨਿਰਾਸ਼ ਹੋਏ ਹੋਣਗੇ ਨਤੀਜੇ ਨਾਲ ।   ਕਿਉਂਕਿ ਉਹ 2-1 ਨਾਲ ਅੱਗੇ ਹਨ ਅਤੇ ਹੁਣ ਸਿਰਫ਼ ਇੱਕ ਮੈਚ ਬਾਕੀ ਹੈ — ਜੋ ਵੀਰਵਾਰ ਨੂੰ ਡੂਨੀਡਿਨ ਦੇ ਯੂਨੀਵਰਸਿਟੀ ਓਵਲ ‘ਚ ਖੇਡਿਆ ਜਾਣਾ ਹੈ ਤੇ ਜਿੱਤਣਾ ਵੀ ਪੈਣਾ।
“ਸ਼ਾਇਦ ਇਹ ਹੋਰ ਇੱਕ ਕਰੀਬੀ ਮੁਕਾਬਲਾ ਬਣ ਜਾਏ।

“ਟੀਮ ਹੁਣ ਡੂਨੀਡਿਨ ਜਾ ਰਹੀ ਹੈ, ਓਥੇ ਸ਼ਾਇਦ ਠੰਡ ਹੋਵੇਗੀ, ਪਰ ਪਿਚ ਚੰਗੀ ਹੋਵੇਗੀ ਅਤੇ ਉਮੀਦ ਹੈ ਕਿ ਮੈਚ ਵੀ ਵਧੀਆ ਰਹੇਗਾ। ਨਿਊਜ਼ੀਲੈਂਡ ਨੇ ਆਪਣੀ ਟੀਮ ਵਿੱਚ ਇੱਕ ਤਬਦੀਲੀ ਕੀਤੀ — ਮਾਰਕ ਚੈਪਮੈਨ ਵਾਪਸ ਆਏ ਹਨ, ਜੋ ਬਿਮਾਰੀ ਕਾਰਨ ਐਤਵਾਰ ਦੇ ਨੌ ਰਨਾਂ ਨਾਲ ਜਿੱਤਿਆ ਮੈਚ ਨਹੀਂ ਖੇਡ ਸਕੇ ਸਨ।
ਵੈਸਟ ਇੰਡੀਜ਼ ਦੇ ਕਪਤਾਨ  ਹੋਪ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਟੀਮ ਸੀਰੀਜ਼ ਬਰਾਬਰ ਕਰ ਸਕਦੀ ਹੈ, ਉਸ ਤੋਂ ਪਹਿਲਾਂ ਕਿ ਧਿਆਨ ਇੱਕ ਦਿਵਸੀ ਮੈਚਾਂ ਵੱਲ ਵਧੇ।