ਪ੍ਰਦੀਪ ਚਿੱਜੜ
ਆਕਲੈਂਡ:-13 ਅਪ੍ਰੈਲ 2026
ਪਿਛਲੇ ਕਾਫੀ ਮਹੀਨਿਆਂ ਤੋਂ ਸੁਨੀਲ ਗਰੋਵਰ ਦੇ ਸ਼ੋ ਦੀਆਂ ਗੱਲਾਂ ਹੋ ਰਹੀਆਂ ਸਨ। KULTURE KOLLECTIVE ਅਤੇ NZ INDIAN CULTURAL & WELFARE ASSOCIATION INC.
MEHFIL MEDIA PRODUCTION ਵਲੋ 11 ਅਪ੍ਰੈਲ ਅਤੇ 12 ਅਪ੍ਰੈਲ ਨੂੰ ਦੋ ਸ਼ੋ ਹੋਏ। ਜਿਸ ਵਿੱਚ ਪਹਿਲਾ ਸ਼ੋ 11 ਅਪ੍ਰੈਲ ਨੂੰ Hamilton ਵਿੱਚ ਹੋਇਆ ਜਿਹੜਾ ਕਿ ਲੋਕਾਂ ਨੇ ਬਹੁਤ ਹੀ enjoy ਕੀਤਾ, ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਉਸ ਤੋਂ ਬਾਅਦ 12 ਤਰੀਕ ਨੂੰ ਐਤਵਾਰ ਵਾਲੇ ਦਿਨ ਸ਼ਾਮ ਨੂੰ ਜਿਹੜਾ ਸੁਨੀਲ ਗਰੋਵਰ ਨੇ ਰੰਗ ਬੰਨਿਆ ਤੇ ਲੋਕਾਂ ਨੂੰ ਉਹਨਾਂ ਨੇ ਆਪਣੇ ਫਨ ਦਾ ਮੁਜ਼ਾਰਾ ਕਰਕੇ ਲੋਕਾ ਨੂੰ ਖੂਭ ਹਸਾਇਆ । ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸਾਰੀ ਪੰਜਾਬੀ ਕਮਿਊਨਿਟੀ ਵੱਲੋਂ ਵੀ ਤੇ ਬਾਕੀ ਹੋਰ ਵਾਈਡ ਇੰਡੀਅਨ ਕਮਿਊਨਿਟੀ ਵੱਲੋਂ ਵੀ। ਕੁੱਝ ਰਾਜਨੀਤਿਕ ਲੋਕਾ ਨੇ ਵੀ ਸ਼ਿਰਕਤ ਕੀਤੀ।

















