ਸਭਰੰਗ ਕਲਾ ਮੰਚ, ਲੁਧਿਆਣਾ ( ਪੰਜਾਬ ) ਵਲੋ ਕਰਵਾਇਆ ਗਿਆ ਵਿਸਾਖੀ ਮੇਲਾ।

ਪ੍ਰਦੀਪ ਚਿੱਜੜ

ਆਕਲੈਂਡ:- 02 ਮਈ  2026

ਸਭ ਰੰਗ ਕਲਾ ਮੰਚ ਵੱਲੋਂ ਵਿਸਾਖੀ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਸੱਭਿਆਚਾਰਕ ਪ੍ਰੋਗਰਾਮ  30 ਅਪ੍ਰੈਲ 2026 ਨੂੰ  ਪੰਜਾਬ ਦੇ ਸ਼ਹਿਰ ਲੁਧਿਆਣਾ  ਵਿੱਚ ਕਰਵਾਇਆ ਗਿਆ।  ਜਨਰਲ ਸੈਕਟਰੀ ਸ੍ਰ ਲਖਵੀਰ ਸਿੰਘ ਹੁਣਾ ਨੇ ਪੰਜਾਬੀ ਦਰਪਣ ਦੇ ਨਾਲ  ਜਾਣਕਾਰੀਆਂ  ਸਾਝੀਆਂ ਕੀਤੀਆਂ ।   ਪ੍ਰੋਗਰਾਮ ਵਿੱਚ ਸੋਲੋ ਡਾਂਸ ਕੁੜੀਆਂ ਅਤੇ ਮੁੰਡਿਆਂ ਦੇ ਅਲੱਗ ਅਲੱਗ ਵਰਗ ਦੇ ਵਿੱਚ ਮੁਕਾਬਲੇ , ਲੋਕ ਗੀਤਾਂ ਦੇ ਮੁਕਾਬਲੇ ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ ਜਿਹਦੇ ਵਿੱਚ 70 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਮੰਚ ਦੇ ਪ੍ਰਧਾਨ ਡਾ •ਹਰਜੀਤ ਰਤਨ, ਚੇਅਰਮੈਨ ਸ੍ਰ ਦਵਿੰਦਰ ਸਿੰਘ ਲੋਟੇ,ਜਨਰਲ ਸੈਕਟਰੀ ਸ੍ਰ ਲਖਵੀਰ ਸਿੰਘ, ਵਾਈਸ ਚੇਅਰ- ਪਰਸਨ ਸ਼੍ਰੀਮਤੀ ਸੁਪਰਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਸੁਰਚਨਾ ਪੰਧੇਰ, ਕੈਸ਼ੀਅਰ ਸ੍ਰੀਮਤੀ ਹੇਮਲਤਾ, ਸ੍ਰੀਮਤੀ ਅੰਜੂ ਬਾਲਾ, ਇਸ ਮੰਚ ਦੇ ਸਲਾਹਕਾਰ ਪ੍ਰਿੰਸੀਪਲ ਉੱਜਲਵੀਰ ਸਿੰਘ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਹਰਦੀਪ ਕੌਰ ਜੀ, ਸ੍ਰ ਹਰਦੇਵ ਸਿੰਘ, ਸ੍ਰੀਮਤੀ ਰਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਸਰਦਾਰ ਦਵਿੰਦਰ ਸਿੰਘ ਲੋਟੇ ਅਤੇ ਡਾਕਟਰ ਹਰਜੀਤ ਰਤਨ ਜੀ ਨੇ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਇਸ ਤਰ੍ਹਾਂ ਦੇ ਵਿਰਾਸਤੀ ਪ੍ਰੋਗਰਾਮ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੀ ਵਿਰਾਸਤੀ ਕਦਰਾਂ ਕੀਮਤਾਂ ਨੂੰ ਜਿਉਂਦਾ ਰੱਖ ਸਕੀਏ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਾਉਣ ਲਈ ਪ੍ਰਿੰਸੀਪਲ ਗੁਰਨੇਕ ਸਿੰਘ, ਗੁਰ ਟੋਵਾਏ ਕੰਵਰਦੀਪ ਸਿੰਘ ਖੁਰਾਨਾ ਚੜ੍ਹਦੀਕਲਾ ਕਲਾ ਭੰਗੜਾ ਅਕੈਡਮੀ ਤੋਂ ਮਨਜੋਤ ਸਿੰਘ, ਸੁੱਖ ਇੰਟਰਪ੍ਰਾਈਜ਼ ਤੋਂ ਸ੍ਰ ਪਰਮਿੰਦਰਜੀਤ ਸਿੰਘ ਭੋਲਾ, ਸ਼੍ਰੀਮਤੀ ਪ੍ਰੀਤੀ ਉਬਰਾਏ ਅਤੇ ਆਰਤੀ ਸਿੰਘ ਵਿਸ਼ੇਸ਼ ਯੋਗਦਾਨ ਪਾਇਆ ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲ ਜਿਹਦੇ ਵਿੱਚ ਸ਼੍ਰੀਮਤੀ ਮਨਪ੍ਰੀਤ ਕੌਰ ਵਿਰਕ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸ਼੍ਰੀਮਤੀ ਮਨਦੀਪ ਕੌਰ ਰਾਮਗੜ੍ਹੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਉਚੇਚੇ ਤੌਰ ਤੇ ਪਹੁੰਚੇ! ਵਿਦਿਆਰਥੀਆਂ ਦੇ ਇਨਾਂ ਮੁਕਾਬਲਿਆਂ ਨੂੰ ਜੱਜ ਕਰਨ ਲਈ ਵਿਸ਼ੇਸ਼ ਤੌਰ ਤੇ ਨੈਸ਼ਨਲ ਅਵਾਰਡੀ ਪ੍ਰਸਿੱਧ ਲੋਕ ਗਾਇਕ ਸ੍ਰ ਕਰਮਜੀਤ ਸਿੰਘ ਗਰੇਵਾਲ, ਪੰਜਾਬੀ ਫਿਲਮ ਇੰਡਸਟਰੀ ਵਿੱਚ ਖਾਸ ਨਾਮ ਸ੍ਰੀ ਰਾਜ ਕੁਮਾਰ ਜੀ, ਸ੍ਰ ਸੰਦੀਪ ਸਿੰਘ,ਸ੍ਰ ਪਰਮਿੰਦਰਜੀਤ, ਪ੍ਰਿੰਸੀਪਲ ਗੁਰਨੇਕ,ਪ੍ਰਿੰਸੀਪਲ ਕਰਮਜੀਤ ਕੌਰ ਰਮਨਦੀਪ ਕੌਰ, ਮਿਸ ਨਵਦੀਪ ਕੌਰ ਅਤੇ ਮਿਸ ਇਸ਼ਮੀਨ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੋਏ ਵਿਦਿਆਰਥੀਆਂ ਦੇ ਹੁਨਰ ਨੂੰ ਪਰਖਿਆ।