

ਪ੍ਰਦੀਪ ਚਿੱਜੜ
ਆਕਲੈਂਡ:- 24 ਜਨਵਰੀ 2026
ਬੇਗਮਪੁਰਾ ਗੁਰਦੁਆਰਾ ਸਾਹਿਬ ਪਾਪਾਕੁਰਾ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 25 ਜਨਵਰੀ ਤੋਂ 22 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ।
ਇਸ ਦੌਰਾਨ ਕਈ ਧਾਰਮਿਕ ਸਮਾਗਮ ਤੇ ਕੀਰਤਨ ਦਰਬਾਰ ਆਯੋਜਿਤ ਕੀਤੇ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ
ਬੇਗਮਪੁਰਾ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 25 ਜਨਵਰੀ ਤੋਂ 22 ਫ਼ਰਵਰੀ 2026 ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ।
ਪਾਠ ਸ੍ਰੀ ਸੁਖਮਨੀ ਸਾਹਿਬ ਲੜੀ ਅਧੀਨ
ਸੁਰਿੰਦਰ ਸਿੰਘ ਤੇ ਪਰਿਵਾਰ ਵਲੋਂ ਪਹਿਲਾ ਪਾਠ ਸ੍ਰੀ ਸੁਖਮਨੀ ਸਾਹਿਬ ਕਰਵਾਇਆ ਜਾਵੇਗਾ।
1 ਫ਼ਰਵਰੀ 2026:
ਗੁਰਦੀਪ ਸਿੰਘ ਤੇ ਪਰਿਵਾਰ ਵਲੋਂ ਦੂਜਾ ਪਾਠ ਸ੍ਰੀ ਸੁਖਮਨੀ ਸਾਹਿਬ ਕਰਵਾਇਆ ਜਾਵੇਗਾ।
8 ਫ਼ਰਵਰੀ 2026:
ਹੈਰੀ ਸਿੰਘ ਤੇ ਪਰਿਵਾਰ ਵਲੋਂ ਤੀਜਾ ਪਾਠ ਸ੍ਰੀ ਸੁਖਮਨੀ ਸਾਹਿਬ ਕਰਵਾਇਆ ਜਾਵੇਗਾ।
15 ਫ਼ਰਵਰੀ 2026:
ਦਲਵੀਰ ਸਿੰਘ ਤੇ ਪਰਿਵਾਰ ਵਲੋਂ ਚੌਥਾ ਪਾਠ ਸ੍ਰੀ ਸੁਖਮਨੀ ਸਾਹਿਬ ਕਰਵਾਇਆ ਜਾਵੇਗਾ।
ਮੁੱਖ ਸਮਾਰੋਹ:
ਗੁਰਦੁਆਰਾ ਸਾਹਿਬ ਬੇਗਮਪੁਰਾ ਵਿੱਚ ਮੁੱਖ ਸਮਾਰੋਹ ਦਾ ਸ਼ੁਭ ਆਰੰਭ 20 ਫ਼ਰਵਰੀ 2026 (ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ।
ਅਖੰਡ ਪਾਠ ਸਾਹਿਬ ਦਾ ਭੋਗ 22 ਫ਼ਰਵਰੀ 2026 (ਐਤਵਾਰ) ਨੂੰ ਪਾਸੇ ਜਾਣਗੇ। ਸਵੇਰੇ 10:30 ਵਜੇ ਕੁਲਦੀਪ ਸਿੰਘ ( ਗੜਸ਼ੰਕਰ ਵਾਲੇ) ਅਤੇ ਪਰਿਵਾਰ ਵਲੋ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ। ਕੀਰਤਨ ਦਰਬਾਰ ਤੇ ਕਥਾ ਵਿਚਾਰ ਹੋਣਗੇ। ਜਿਸ ਵਿੱਚ ਪ੍ਰਸਿੱਧ ਰਾਗੀ ਭਾਈ ਪ੍ਰਕਾਸ਼ ਸਿੰਘ ਪਾਰਸ ਹਾਜ਼ਰੀ ਭਰਨਗੇ।
ਇਸ ਤੋਂ ਬਾਅਦ ਗੁਰੂ ਦਾ ਲੰਗਰ ਸਭ ਸੰਗਤਾਂ ਲਈ ਵਰਤਾਇਆ ਜਾਵੇਗਾ।
ਗੁਰਦੁਆਰਾ ਸਾਹਿਬ ਬੇਗਮਪੁਰਾ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਅਸੀਸ ਪ੍ਰਾਪਤ ਕਰਨ।
ਵਧੇਰੇ ਜਾਣਕਾਰੀ ਲਈ ਰਾਮ ਸਿੰਘ ਨਾਲ ਸੰਪਰਕ ਕਰ ਸਕਦੇ ਹੋ Mob:- 02102007779



