ਬਚੋ ਜੁਰਮਾਨਿਆਂ ਤੋਂ ਬਚੋ

ਪ੍ਰਦੀਪ ਚਿੱਜੜ
ਔਕਲੈਂਡ 13 ਅਕਤੂਬਰ 2025
ਸਾਲ ਦੇ ਖਤਮ ਹੋਣ ਵਿੱਚ ਕੁਝ ਹੀ ਮਹੀਨੇ ਬਾਕੀ ਹਨ ਤੇ ਬਹੁਤ ਸਾਰੇ ਲੋਕ ਵਿਦੇਸ਼ ਵੱਲ ਨੂੰ ਰੁੱਖ ਕਰ ਰਹੇ ਹਨ ਤੇ ਕੁਝ ਕ ਲੋਕ ਉਹਨਾਂ ਆਉਣ ਵਾਲੇ ਤਿਉਹਾਰ ਦੀ ਤਿਆਰੀ ਕਰ ਰਹੇ ਹਨ। ਵੀਕਐਂਡ ਦੇ ਬਹੁਤ ਸਾਰੇ ਪ੍ਰੋਗਰਾਮ ਵੱਖ ਵੱਖ ਥਾਵਾਂ ਤੇ ਹੋ ਰਹੇ ਹਨ ਸੜਕਾਂ ਉੱਪਰ ਆਵਾਜਾਈ ਕੁਝ ਜਿਆਦਾ ਹੀ ਹੋ ਗਈ ਹੈ। ਇਸ ਨਠ ਭੱਜ ਵਾਲੀ ਜ਼ਿੰਦਗੀ ਵਿੱਚ ਬਹੁਤ ਵਾਰੀ ਸੜਕ ਤੇ ਗੱਡੀ ਚਲਾਉਂਦਿਆਂ ਖਿਆਲ ਹੀ ਨਹੀਂ ਰਹਿੰਦਾ ਕਿ ਸਾਡੀ ਗੱਡੀ ਦੀ ਰਫਤਾਰ ਕਿੰਨੀ ਹੈ ਇਥੋਂ ਤੱਕ ਕਿ ਗੱਡੀ ਦੀ ਰੇਜੋ ਅਤੇ ਵੋਫ ਵੀ ਭੁੱਲ ਜਾਂਦੇ ਹਾਂਹੁਣ ਸਰਕਾਰ ਨੇ ਇਹਨਾਂ ਸਭ ਚੀਜ਼ਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਹੁਣ ਕੈਮਰਿਆਂ ਵਾਲੀਆਂ ਗੱਡੀਆਂ ਬਹੁਤ ਸਾਰੀਆਂ ਸੜਕਾਂ ਉੱਪਰ ਦੇਖਣ ਨੂੰ ਮਿਲਣਗੀਆਂ ਤੁਹਾਡੀ ਨੰਬਰ ਪਲੇਟ ਤੋਂ ਹੀ ਸਭ ਕੁਝ ਜਾਣਕਾਰੀ ਮਿਲ ਜਾਵੇਗੀ ਤੇ ਘਰ ਤੁਹਾਡੇ ਜੁਰਮਾਨੇ ਵਾਲੀ ਚਿੱਠੀ ਪਹੁੰਚ ਜਾਵੇਗੀ ਇਹਨਾਂ ਦਿਨਾਂ ਵਿੱਚ ਪੁਲਿਸ ਵੀ ਗੱਡੀਆਂ ਵਿੱਚ ਸਪੀਡ ਕੈਮਰੇ ਲਾ ਕੇ ਬੈਠੀ ਹੈ ਸਪੀਡ ਕੈਮਰਿਆਂ ਦੀਆਂ ਟਿਕਟਾਂ ਦੇ ਨਾਲ ਨਾਲ ਤੁਹਾਡੇ ਲਾਈਸੈਂਸ ਵਿੱਚੋਂ ਪੁਆਇੰਟ ਵੀ ਕੱਟੇ ਜਾਂਦੇ ਹਨ ਜਿਹੜੇ ਕਿ ਬਹੁਤ ਜਿਆਦਾ ਖਤਰਨਾਕ ਹੁੰਦੇ ਹਨ ਇਹ ਹੋਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿੱਥੇ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੋਵੇ ਸੜਕ ਦੇ ਵਾਹਨਾਂ ਦੀ ਰਫਤਾਰ
ਤੇ ਜਿੰਨੀ ਸਪੀਡ ਬੋਰਡ ਉੱਪਰ ਹੈ ਤੁਸੀਂ ਉਸ ਮੁਤਾਬਕ ਹੀ ਗੱਡੀ ਚਲਾਉਣੀ ਹੈ ਹੁਣ ਇਹਨਾਂ ਉੱਪਰ ਵੀ ਪੁਲਿਸ ਆਪਣੀ ਨਿਗਰਾਨੀ ਰੱਖ ਕੇ ਰਹੀ ਹੈ ਤੇ ਮੋਟੇ ਮੋਟੇ ਜੁਰਮਾਨੇ ਕਰ ਰਹੀ ਹੈ ਆਪਣੀਆਂ ਗੱਡੀਆਂ ਦੀ ਰੇਜੋ ਵੋਫ ਕੋਫ ਅਤੇ ਆਰਜੀ ਆਰਯੂਸੀ ਮੁਕੰਮਲ ਕਰਕੇ ਰੱਖੋ ਤੇ ਜੁਰਮਾਨੇ ਭਰਨ ਤੋਂ ਬਚੋ