
ਪ੍ਰਦੀਪ ਚਿੱਜੜ
ਆਕਲੈਂਡ:- 19 ਅਪ੍ਰੈਲ 2026
ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਮੀਟਿੰਗ ਹੋਈ । ਮੀਟਿੰਗ ਦਾ ਮੁੱਖ ਏਜੰਡਾ ਬਾਬਾ ਸਾਹਿਬ ਅੰਬੇਡਕਰ ਜੀ ਦੇ 135 ਵੇਂ ਜਨਮ ਦਿਵਸ ਮਨਾਉਣ ਸਬੰਧੀਂ ਵਿਚਾਰ ਚਰਚਾ ਕਰਨਾ ਅਤੇ ਪ੍ਰੋਗਰਾਮ ਉਲੀਕਣਾ ਸੀ । ਸੱਭ ਤੋ ਪਹਿਲਾਂ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਮਹਿੰਦਰਪਾਲ ਡੱਲੀ ਜੀ ਨੇ ਮੀਟਿੰਗ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸੈਕਟਰੀ ਰੇਸ਼ਮ ਕਰੀਮਪੁਰੀ ਜੀ ਨੇ ਆਕਲੈਂਡ ਦੇ pukekohe ਇਲਾਕੇ ਵਿੱਚ ਨਵੇ ਬਣੇ ਲੇਡੀਜ ਵਿੰਗ ਦਾ ਮੀਟਿੰਗ ਵਿੱਚ ਸ਼ਾਮਿਲ ਤੇ ਧੰਨਵਾਦ ਕੀਤਾ ਤੇ ਉਨ੍ਹਾ ਨੂੰ ਵਧਾਈ ਦਿੱਤੀ । ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੇ ਪ੍ਰੋਗਰਾਮ ਮਨਾਉਣ ਸਬੰਧੀ ਸਾਥੀਆਂ ਦੀਆਂ ਡਿਊਟੀਆਂ ਲਗਾਈਆ , ਤੇ ਪ੍ਰੋਗਰਾਮ ਦੀਆਂ ਹੋਰ ਜਾਣਕਾਰੀ ਜਲਦੀ ਹੀ ਦਿੱਤੀਆਂ ਜਾਣਗੀਆਂ। ਮੀਟਿੰਗ ਵਿੱਚ ਮੌਜੂਦ ਸਾਥੀ:- ਪ੍ਰਧਾਨ ਮਹਿੰਦਰਪਾਲ ਡੱਲੀ, ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ, ਖਜ਼ਾਨਚੀ ਰਵਿੰਦਰ ਗਿੰਦਾ, ਮੀਡੀਆ ਇੰਚਾਰਜ ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਰੁਪਿੰਦਰ ਸੁਮਨ, ਰਾਜੂ ਹੀਰ, ਸਤਿੰਦਰ ਪੱਪੀ, ਨਿਤਿਨ ਪੌਲ ।
ਲੇਡੀਜ ਵਿੰਗ :-
ਪ੍ਰਧਾਨ ਜਸਵਿੰਦਰ ਕੌਰ, ਸੈਕਟਰੀ ਸੁਨੀਤਾ ਕਰੀਮਪੁਰੀ, ਵਾਈਸ ਸੈਕਟਰੀ ਜੋਤੀ ਬੰਗੜ, ਖਜ਼ਾਨਚੀ ਕਮਲਜੀਤ ਕੌਰ, ਵਾਈਸ ਖਜ਼ਾਨਚੀ ਬਿੰਦੂ ਦੁੱਗਲ, ਮੀਡੀਆ ਇੰਚਾਰਜ ਪ੍ਰਿਆ ਪੌਲ



