ਨਿਊਜ਼ੀਲੈਂਡ ਦੀ  ਲੇਬਰ ਪਾਰਟੀ ਨੇ,  ਪਬਲਿਕ ਟ੍ਰਾਂਸਪੋਰਟ  ਵਰਤਣ ਵਾਲਿਆਂ ਲਈ ਕਿਰਾਏ ‘ਤੇ ਸੀਮਾ ਨਿਰਧਾਰਿਤ  ਕਰਨ ਵਾਲੀ ਨੀਤੀ ਜਨਤਕ ਕੀਤੀ।

ਪ੍ਰਦੀਪ ਚਿੱਜੜ

ਆਕਲੈਂਡ:- 11 ਜੂਨ  2026

ਲੇਬਰ ਪਾਰਟੀ ਦਾ ਜਨਤਕ ਆਵਾਜਾਈ ਕਿਰਾਏ ‘ਤੇ ਸੀਮਾ ਲਗਾਉਣ ਦਾ ਵਾਅਦਾ ਪਰ ਮੌਜੂਦਾ ਸਰਕਾਰ ਨੂੰ ਇਹ ਹਾਸੋਹੀਣਾ ਲਗਦਾ ਹੈ ਤੇ ਸਵਾਲ ਉਠਾਏ ਜਾ ਰਿਹੇ ਹਨ।  ਲੇਬਰ ਪਾਰਟੀ ਨੇ ਆਪਣੀਆਂ ਪਹਿਲੀਆਂ ਚੋਣੀ ਨੀਤੀਆਂ ਵਿੱਚੋਂ ਇੱਕ ਦੇ ਤੌਰ ‘ਤੇ ਜਨਤਕ ਆਵਾਜਾਈ (ਪਬਲਿਕ ਟ੍ਰਾਂਸਪੋਰਟ) ਦੇ ਕਿਰਾਏ ਨੂੰ ਹਫ਼ਤੇ ਵਿੱਚ ਵੱਧ ਤੋਂ ਵੱਧ 20 ਤੋਂ ਵੱਧ ਨਹੀਂ ਹੋਵੇਗਾ। ਜਦੋਂ ਕੋਈ ਯਾਤਰੀ ਇਸ ਨਿਰਧਾਰਤ ਸੀਮਾ ਤੱਕ ਪਹੁੰਚ ਜਾਵੇਗਾ, ਉਸ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਸਾਰੀਆਂ ਯਾਤਰਾਵਾਂ ਮੁਫ਼ਤ ਹੋਣਗੀਆਂ।
ਹਾਲਾਂਕਿ, ਇਸ ਕਿਰਾਇਆ ਸੀਮਾ ਵਿੱਚ ਕੁਝ ਛੋਟਾਂ ਵੀ ਹੋਣਗੀਆਂ। ਖੇਤਰਾਂ ਦਰਮਿਆਨ ਚੱਲਣ ਵਾਲੀਆਂ ਰੇਲ ਸੇਵਾਵਾਂ, ਜਿਵੇਂ ਕਿ Capital Connection ਅਤੇ Te Huia, ਇਸ ਵਿੱਚ ਸ਼ਾਮਲ ਨਹੀਂ ਹੋਣਗੀਆਂ। ਇਸੇ ਤਰ੍ਹਾਂ Waiheke Island ਲਈ ਚੱਲਣ ਵਾਲੀਆਂ ਫੈਰੀ ਸੇਵਾਵਾਂ ਵੀ ਇਸ ਨੀਤੀ ਦੇ ਦਾਇਰੇ ਤੋਂ ਬਾਹਰ ਰਹਿਣਗੀਆਂ।
InterCity ਬੱਸਾਂ ਅਤੇ ਉਹ ਜਨਤਕ ਆਵਾਜਾਈ ਸੇਵਾਵਾਂ ਜੋ ਸਿਰਫ਼ ਨਕਦ ਭੁਗਤਾਨ (cash-only fares) ਸਵੀਕਾਰ ਕਰਦੀਆਂ ਹਨ, ਉਨ੍ਹਾਂ ‘ਤੇ ਵੀ ਇਹ ਕਿਰਾਇਆ ਸੀਮਾ ਲਾਗੂ ਨਹੀਂ ਹੋਵੇਗੀ।