
ਪ੍ਰਦੀਪ ਚਿੱਜੜ
ਆਕਲੈਂਡ :- 09 ਮਾਰਚ 2026
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇੱਕ ਤਿਉਹਾਰ ਵਿੱਚ ਕੁੱਝ ਲੋਕ ਭਾਰਤ ਤੋ ਸਟੇਜ ਪ੍ਰਦਰਸ਼ਨ ਕਰਨ ਆਏ ਸਨ । ਹੁਣ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਵਿੱਚੋਂ 11 ਨੂੰ ਲੱਭ ਰਹੇ ਹਨ। ਨਿਊਜ਼ੀਲੈਂਡ ਆ ਕੇ ਪ੍ਰਦਰਸ਼ਨ ਕਰਨ ਲਈ ਖਾਸ ਵੀਜ਼ੇ ਮਿਲੇ ਸਨ । ਉਹਨਾਂ ਵਿੱਚੋ ਕੁੱਝ ਲੋਕ ਹੁਣ ਇੱਥੇ “ਗੈਰਕਾਨੂੰਨੀ ਤੌਰ ’ਤੇ” ਰਹਿ ਰਹੇ ਹਨ, ਇਹ ਗੱਲ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਹੀ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਇਸ ਵੇਲੇ ਉਹਨਾਂ “ਪਰਫਾਰਮਰਾਂ” ਦੇ ਇਕ ਗਰੁੱਪ ਨੂੰ ਲੱਭਣ ਲਈ ਦੀ ਕੋਸ਼ਿਸ਼ ਵਿੱਚ ਹੈ ਜੋ ਭਾਰਤੀ ਹੋਲੀ ਤਿਉਹਾਰ ਲਈ ਖਾਸ ਵੀਜ਼ਿਆਂ ’ਤੇ ਨਿਊਜ਼ੀਲੈਂਡ ਆਏ ਸਨ ਅਤੇ ਹੁਣ ਇੱਥੇ “ਗੈਰਕਾਨੂੰਨੀ ਤੌਰ ’ਤੇ” ਰਹਿ ਰਹੇ ਹਨ। ਕੁੱਝ ਸੂਤਰਾਂ ਅਨੁਸਾਰ ਭਾਰਤ ਤੋਂ ਆਏ ਕੁੱਝ ਲੋਕਾਂ ਦੇ ਠਿਕਾਣਿਆਂ ਬਾਰੇ ਚਿੰਤਾ ਹੈ। ਇਹ ਲੋਕ ਆਕਲੈਂਡ ਵਿੱਚ ਭਾਰਤੀ ਪੌਪ ਸਟਾਰ ਸ਼ਿਬਾਨੀ ਕਸ਼ਯਪ ਦੇ ਨਾਲ ਪ੍ਰਦਰਸ਼ਨ ਕਰਨ ਲਈ ਆਏ ਸਨ।
ਆਕਲੈਂਡ ਦੇ ਇਕ ਮੀਡੀਆ ਨੇ ਇਸ ਬਾਰੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਸੰਪਰਕ ਕੀਤਾ। ਇਮੀਗ੍ਰੇਸ਼ਨ ਨੇ ਕਿਹਾ ਕਿ ਇਸ ਯਾਤਰਾ ਦੀ ਪਹਿਲਾਂ ਹੀ ਜਾਂਚ ਕੀਤੀ ਗਈ ਸੀ — ਜਿਸ ਦਾ ਕੁੱਝ ਹਿੱਸਾ ਆਕਲੈਂਡ ਵਿੱਚ ਭਾਰਤੀ ਕੌਂਸੁਲੇਟ ਵੱਲੋਂ ਆਯੋਜਿਤ ਕੀਤਾ ਗਿਆ ਸੀ — ਅਤੇ ਕੁਝ ਚਿੰਤਾਵਾਂ ਸਾਹਮਣੇ ਆਈਆਂ ਸਨ, ਜਿਵੇਂ ਕਿ “ਜਾਲਸਾਜ਼ੀ ਵਾਲੇ ਦਸਤਾਵੇਜ਼”।
ਹਾਲਾਂਕਿ, ਜਿਹੜੇ ਲੋਕ ਯਾਤਰਾ ਕਰਕੇ ਨਿਊਜ਼ੀਲੈਂਡ ਆਏ ਸਨ, ਉਹਨਾਂ ਕੋਲ ਪਿਛਲੇ ਹਫ਼ਤੇ ਤੱਕ ਵੈਧ ਵੀਜ਼ੇ ਮੌਜੂਦ ਸਨ, ਇਸ ਲਈ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ, ਇਮੀਗ੍ਰੇਸ਼ਨ ਨੇ ਕਿਹਾ।
ਇਨ੍ਹਾਂ ਵਿੱਚੋਂ 13 ਵਿਜ਼ਟਰਾਂ ਨੂੰ ਥੋੜੇ ਸਮੇਂ ਲਈ ਸੀਮਿਤ ਵੀਜ਼ੇ ਜਾਰੀ ਕੀਤੇ ਗਏ ਸਨ, ਜੋ ਖਾਸ ਤੌਰ ’ਤੇ ਸ਼ਿਬਾਨੀ ਕਸ਼ਯਪ ਦੇ ਸਮਾਗਮ ਵਿੱਚ ਹਿੱਸਾ ਲੈਣ ਲਈ ਮਨਜ਼ੂਰ ਕੀਤੇ ਗਏ ਸਨ। ਇਹ ਸਮਾਗਮ pukekohe ਵਿੱਚ ਹੋਇਆ ਸੀ। ਇਹ ਵੀਜ਼ੇ ਪਿਛਲੇ ਸ਼ੁੱਕਰਵਾਰ, 6 ਮਾਰਚ ਨੂੰ ਖਤਮ ਹੋ ਗਏ।
ਕੁੱਲ 18 ਲੋਕ ਨਿਊਜ਼ੀਲੈਂਡ ਆਏ ਸਨ ਅਤੇ ਉਨ੍ਹਾਂ ਵਿੱਚੋਂ 3 ਦੇਸ਼ ਛੱਡ ਚੁੱਕੇ ਹਨ।
15 ਲੋਕ ਅਜੇ ਵੀ ਨਿਊਜ਼ੀਲੈਂਡ ਵਿੱਚ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 4 ਕੋਲ ਹੀ ਵੈਧ ਵਿਜ਼ਟਰ ਵੀਜ਼ੇ ਹਨ। 11 ਲੋਕ ਲਾਪਤਾ ਹਨ।


