ਨਿਊਜ਼ੀਲੈਂਡ ਦੀਆ ਕੁੜੀਆਂ ਦੀ ਕ੍ਰਿਕਟ ਟੀਮ (ਵਾਈਟ ਫਰਨਜ਼) ਨੇ ਅੱਜ ODI ਮੈਚ ਵਿੱਚ ਰਚਿਆ ਇਤਿਹਾਸ।

ਪ੍ਰਦੀਪ ਚਿੱਜੜ

ਆਕਲੈਂਡ:- 1 ਅਪ੍ਰੈਲ 2026
ਬੇਸਿਨ ਰਿਜ਼ਰਵ ਵਿੱਚ ਅੱਜ ਕੁੜੀਆਂ ਦਾ ਦੂਸਰਾ ODI ਮੈਚ ਖੇਡਿਆ ਗਿਆ । ਨਿਊਜ਼ੀਲੈਂਡ  ਦੀ  ਟੀਮ (ਵਾਈਟ ਫਰਨਜ਼) ਦੀ ਕਪਤਾਨ ਮੇਲੀ ਕੈਰ ਦੀ ਧਮਾਕੇਦਾਰ ਪਾਰੀ ਦੇ ਸਦਕਾ ਦੂਸਰੇ  ODI ਮੈਚ ਵਿੱਚ ਇਤਿਹਾਸ ਰੱਚਦਿਆਂ ਦੱਖਣੀ ਅਫਰੀਕਾ ‘ਤੇ ਵੱਡੀ ਜਿੱਤ ਪ੍ਰਾਪਤ ਕੀਤੀ।ਦੱਖਣੀ ਅਫ਼ਰੀਕਾ ਦੀ ਟੀਮ ਵਲੋ ਬਣਾਏ 346-6 ਵਰਗੇ ਵੱਡੇ ਲਕਸ਼
ਕਰਦੇ ਹੋਏ ਨਿਊਜ਼ੀਲੈਂਡ ਨੇ 49.4 ਓਵਰਾਂ ਵਿੱਚ 350-8 ਬਣਾ ਕੇ (ਮੇਲੀ ਕੇਰ 179 ਨਾਟ ਆਉਟ, ਇਜ਼ੀ ਗੇਜ਼ 68; ਅਯਾਬੋਂਗਾ ਖਾਕਾ 3-51) ਦੋ ਵਿਕਟਾਂ ਨਾਲ ਮੈਚ ਆਪਣੇ ਨਾਮ ਕੀਤਾ।  ਮੇਲੀ ਕੇਰ ਨੇ 139 ਗੇਂਦਾਂ ‘ਤੇ ਸ਼ਾਨਦਾਰ 179 ਨਾਟ ਆਉਟ ਬਣਾਕੇ ਵ੍ਹਾਈਟ ਫਰਨਜ਼ ਨੂੰ ਮਹਿਲਾ ODI ਦੇ ਸਭ ਤੋਂ ਯਾਦਗਾਰ ਜਿੱਤਾਂ ਵਿੱਚੋਂ ਇੱਕ ਦਿਵਾਈ।
ਦੱਖਣੀ ਅਫ਼ਰੀਕਾ ਦੇ ਵੱਡੇ ਸਕੋਰ 346-6 ਦਾ ਪਿੱਛਾ ਕਰਦੇ ਹੋਏ, ਬੇਸਿਨ ਰਿਜ਼ਰਵ ਵਿੱਚ ਕੇਰ ਨੇ ਇਸ ਮੁਸ਼ਕਲ ਟਾਰਗਟ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਹਾਲਾਂਕਿ ਆਖਰੀ ਓਵਰਾਂ ਤੱਕ ਜਿੱਤ ਸੰਭਵ ਨਹੀਂ ਲੱਗ ਰਹੀ ਸੀ।
ਅੱਠ ਵਿਕਟਾਂ ਡਿੱਗਣ ਤੋਂ ਬਾਅਦ,  ਟੀਮ ਨੂੰ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ, ਤੇ ਕੇਰ ਨੇ 4, 4, 2, 4 ਮਾਰ ਕੇ ਮੈਚ ਖਤਮ ਕਰ ਦਿੱਤਾ।