“” ਕਮਿਊਨਿਟੀ ਸ਼ੋਕ ਸਮਾਚਾਰ “”

ਪ੍ਰਦੀਪ ਚਿੱਜੜ
ਆਕਲੈਂਡ:- 20 ਅਗਸਤ 2026
ਪੰਜਾਬੀ ਭਾਈਚਾਰੇ ਲਈ ਸ਼ੋਕ ਸਮਾਚਾਰ ਹੈ ਕਿ ਟਾਕਾਨਿਨੀ ਨਿਵਾਸੀ ਸ਼੍ਰੀ ਗਿਆਨ ਚੰਦ ਸਿੱਧੂ ਸਾਬਕਾ ਮਾਸਟਰ, ਉਮਰ ਛਿਆਸੀ ( 86 )ਸਾਲ ਬੀਤੇ ਕੱਲ੍ਹ ਅਕਾਲ ਚਲਾਨਾ ਕਰ ਗਏ। ਉਨ੍ਹਾਂ ਦਾ ਜੱਦੀ ਪਿੰਡ ਲਹਿਲੀ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਉਹ ਸਾਨੂੰ 1993 ਤੋਂ ਇੱਥੇ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਸ਼੍ਰੀਮਤੀ ਲਕਸ਼ਮੀ ਦੇਵੀ ਸਿੱਧੂ ਅਤੇ ਦੋ ਪੁੱਤਰ, ਸ਼੍ਰੀ ਸੁਰਿੰਦਰ ਸਿੱਧੂ ਅਤੇ ਬਲਰਾਜ ਸਿੱਧੂ ਛੱਡ ਗਏ ਹਨ।
ਅੰਤਿਮ ਸੰਸਕਾਰ,
ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 21 ਅਗਸਤ, ਦਿਨ ਸ਼ੁਕਰਵਾਰ ਨੂੰ ਦੁਪਹਿਰ 1 ਵਜੇ  ANNS FUNERAL HOME, 11C BOLDERWOOD PLACE  WIRI AUCKLAND  ਵਿਖੇ ਕੀਤਾ ਜਾਵੇਗਾ।
ਗੁਰਦੁਆਰਾ ਸਾਹਿਬ,
ਅੰਤਿਮ ਸੰਸਕਾਰ ਉਪਰੰਤ ਸੰਗਤ ਸ਼੍ਰੀ ਗੁਰੂ ਰਵੀਦਾਸ ਟੈਂਪਲ ਬੰਬੇ ਹਿੱਲ, 1998, ਗ੍ਰੇਟ ਸਾਊਥ ਰੋਡ, ਬੰਬੇ ਹਿੱਲ ਵਿਖੇ ਅਲਾਨੀਆਂ ਦੇ ਪਾਠ ਵਾਸ ‘ਤੇ ਪਹੁੰਚੇਗੀ, ਸਮੂਹ ਸੰਗਤ ਨੂੰ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਗਈ ਹੈ ਪਰਿਵਾਰ ਨਾਲ ਸੰਪਰਕ ਕਰਨ ਲਈ ਸ਼੍ਰੀ ਸੁਰਿੰਦਰ ਸਿੱਧੂ ਦਾ ਨੰਬਰ 0211446832.