
ਪ੍ਰਦੀਪ ਚਿੱਜੜ
ਆਕਲੈਂਡ:- 14 ਅਪ੍ਰੈਲ 2026
ਆਕਲੈਂਡ ਦੇ ਓਨਹੂੰਗਾ ਵਿੱਚ ਮਟੀਰੀਅਲ ਰਿਕਵਰੀ ਫੈਸਿਲਿਟੀ ਦੇ ਪ੍ਰੀ-ਸੋਰਟ ਵਿਭਾਗ ਵਿੱਚ ਸਟਾਫ਼ ਕੰਮ ਕਰਦਾ ਹੈ, ਜਿੱਥੇ ਉਹ ਚੀਜ਼ਾਂ ਜੋ ਰੀਸਾਈਕਲਿੰਗ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਹੱਥ ਨਾਲ ਅਲੱਗ ਕੀਤਾ ਜਾਂਦਾ ਹੈ। ਇਹ ਕੰਮ ਦੋ ਤੇਜ਼ੀ ਨਾਲ ਚੱਲ ਰਹੀਆਂ ਕੰਵੇਅਰ ਬੈਲਟਾਂ ਉੱਤੇ ਹੁੰਦਾ ਹੈ। ਆਕਲੈਂਡ ਦੀ ਬਹੁਤ ਜ਼ਿਆਦਾ ਰੀਸਾਈਕਲਿੰਗ ਅਸਲ ਵਿੱਚ ਬੇਕਾਰ ਜਾ ਰਹੀ ਹੈ, ਯਾਨੀ ਲੈਂਡਫ਼ਿਲ ਵਿੱਚ ਪਾਈ ਜਾ ਰਹੀ ਹੈ, ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਦਲਣ ਦੀ ਲੋੜ ਹੈ।
ਆਕਲੈਂਡ ਨਿਊਜ਼ੀਲੈਂਡ ਦੇ ਸਭ ਤੋਂ ਘੱਟ ਪ੍ਰਭਾਵਸ਼ਾਲੀ ਰੀਸਾਈਕਲਿੰਗ ਇਕੱਠਾ ਕਰਨ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ, ਅਤੇ ਇਸਦਾ ਵੱਡਾ ਕਾਰਨ ਇਹ ਹੈ ਕਿ ਗਲਤ ਕਚਰਾ ਰੀਸਾਈਕਲਿੰਗ ਬਿਨਾਂ ਵਿੱਚ ਪਾਇਆ ਜਾ ਰਿਹਾ ਹੈ। ਲਗਭਗ 30 ਫੀਸਦੀ ਸਮੱਗਰੀ ਜੋ ਆਕਲੈਂਡ ਦੇ ਘਰਾਂ ਦੇ ਬਾਹਰ ਵਾਲੀਆਂ ਰੀਸਾਈਕਲਿੰਗ ਬਿਨਾਂ ਵਿੱਚ ਪਾਈ ਜਾਂਦੀ ਹੈ, ਅਸਲ ਵਿੱਚ ਗੰਦਗੀ (contamination) ਜਾਂ ਗਲਤ ਸਮੱਗਰੀ ਹੋਣ ਕਰਕੇ ਲੈਂਡਫ਼ਿਲ ਵਿੱਚ ਭੇਜੀ ਜਾਂਦੀ ਹੈ। ਰੀਸਾਈਕਲਿੰਗ ਬਿਨ , ਕਚਰੇ ਵਾਲੀ ਬਿਨ ਨਹੀਂ ਹੁੰਦੀ, ਅਤੇ ਇਸ ਵਿੱਚ ਕੀ ਪਾਇਆ ਜਾ ਸਕਦਾ ਹੈ ਅਤੇ ਕੀ ਨਹੀਂ – ਇਸ ਬਾਰੇ ਸਾਫ਼ ਨਿਯਮ ਹਨ। ਫਿਰ ਵੀ ਕੁਝ ਲੋਕ ਇਸ ਵਿੱਚ ਜੋ ਮਰਜ਼ੀ ਪਾ ਦਿਦੇ ਹਨ।
ਆਕਲੈਂਡ ਦੇ ਇੱਕ-ਤਿਹਾਈ ਲੋਕਾਂ ਦਾ ਕਚਰਾ ਰੀਸਾਈਕਲਿੰਗ ਵਿੱਚ ਜਾ ਰਿਹਾ ਹੈ



