ਪ੍ਰਦੀਪ ਚਿੱਜੜ
ਆਕਲੈਂਡ:- 09 ਅਪ੍ਰੈਲ 2026
2026 ਦੀ ਪਾਪਾਟੋਏਟੋਏ ਸਬਡਿਵਿਜ਼ਨ ਲੋਕਲ ਬੋਰਡ ਚੋਣ ਲਈ ਸ਼ੁਰੂਆਤੀ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਸਾਰੇ 20 ਉਮੀਦਵਾਰ ਸ਼ਾਮਲ ਹਨ।
ਵੀ ਹੌਸੀਆ (ਲੇਬਰ) 2788 ਵੋਟਾਂ ਨਾਲ ਪਹਿਲੇ ਸਥਾਨ ‘ਤੇ ਹਨ। ਜੀਤ ਸਿੰਘ (ਪਾਪਾਟੋਏਟੋਏ ਓਟਾਰਾ ਐਕਸ਼ਨ ਟੀਮ) 2484 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਸੰਦੀਪ ਸੈਨੀ (ਪਾਪਾਟੋਏਟੋਏ ਓਟਾਰਾ ਐਕਸ਼ਨ ਟੀਮ) 2479 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ ਅਤੇ ਕੁਸ਼ਮਾ ਨਾਇਰ (ਪਾਪਾਟੋਏਟੋਏ ਓਟਾਰਾ ਐਕਸ਼ਨ ਟੀਮ) 2383 ਵੋਟਾਂ ਨਾਲ ਚੌਥੇ ਸਥਾਨ ‘ਤੇ ਹਨ। ਇਸ ਤੋਂ ਬਾਅਦ ਹੋਰ ਉਮੀਦਵਾਰ ਹਨ।
ਅੰਤਿਮ ਨਤੀਜੇ 10 ਅਪ੍ਰੈਲ 2026 ਨੂੰ ਖਾਸ ਵੋਟਾਂ ਦੀ ਗਿਣਤੀ ਤੋਂ ਬਾਅਦ ਘੋਸ਼ਿਤ ਕੀਤੇ ਜਾਣਗੇ।



