
ਪ੍ਰਦੀਪ ਚਿੱਜੜ
16 ਅਕਤੂਬਰ 2025
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵਿੱਚ ਬਹੁਤ ਪੁਰਾਣਾ ਕਲੱਬ ਹੈ ਇਸ ਕਲੱਬ ਦੇ ਤਕਰੀਬਨ 30 ਲਾਈਵ ਮੈਂਬਰ ਹਨ। ਸਾਰਾ ਸਾਲ ਕਲੱਬ ਵੱਲੋਂ ਆਪਣੇ ਭਾਈਚਾਰੇ ਦੇ ਲਈ ਸਮੇਂ – ਸਮੇਂ ਉੱਪਰ ਸਮਾਗਮ ਕਰਵਾਏ ਜਾਂਦੇ ਹਨ। ਕਲੱਬ ਵੱਲੋਂ ਇੱਕ ਸਾਲਾਨਾ ਟੂਰਨਾਮੈਂਟ ਜਰੂਰ ਕਰਵਾਇਆ ਜਾਂਦਾ ਹੈ। ਜਿਹੜਾ ਕਿ ਹਰੇਕ ਸਾਲ ਲੇਬਰ ਵੀਕਐਂਡ ਦੇ ਉੱਪਰ ਹੁੰਦਾ ਹੈ। ਵਿਲੱਖਣਤਾ ਇਸ ਟੂਰਨਾਮੈਂਟ ਦੀ ਇਹ ਹੈ ਕਿ ਇਸ ਟੂਰਨਾਮੈਂਟ ਵਿੱਚ ਹਰੇਕ ਵਰਗ ਦੀ ਉਮਰ ਦੇ ਵਿਅਕਤੀ ਲਈ ਕੋਈ ਨਾ ਕੋਈ ਖੇਡ ਹੁੰਦੀ ਹੈ।ਸ੍ਰੀ
ਗੁਰੂ ਰਵਿਦਾਸ ਗੁਰਦੁਆਰਾ ਬੰਬੇ ਹਿਲ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਟੂਰਨਾਮੈਂਟ ਵਿੱਚ ਲੰਗਰ ਦਾ ਸਾਰਾ ਪ੍ਰਬੰਧ ਗੁਰੂ ਘਰ ਵਿੱਚ ਹੀ ਕੀਤਾ ਜਾਂਦਾ ਹੈ। ਟੂਰਨਾਮੈਂਟ 10 ਵਜੇ ਸ਼ੁਰੂ ਹੋ ਜਾਂਦਾ ਹੈ ਤੇ ਸ਼ਾਮ ਦੇਰ ਤੱਕ ਚੱਲਦਾ ਹੈ। ਸਵੇਰ ਤੋਂ ਹੀ ਚਾਹ ਪਕੌੜੇ ਤੇ ਮਿਠਿਆਈਆਂ ਲੰਗਰ ਤੇ ਦੁਪਹਿਰ ਦਾ ਲੰਗਰ ਸ਼ੁਰੂ ਹੋ ਜਾਂਦਾ ਹੈ। 12 ਵਜੇ ਤੋਂ ਬਾਅਦ ਗਰਮਾ ਗਰਮ ਜਲੇਬੀਆਂ ਵੀ ਪੂਰਾ ਦਿਨ ਚਲਦੀਆਂ ਹਨ । ਤਾਜ਼ੀਆਂ – ਤਾਜ਼ੀਆਂ ਜਲੇਬੀਆਂ NZ ਇੰਡੀਅਨ ਫਲੇਮ ਵੱਲੋਂ ਕੱਢੀਆਂ ਜਾਂਦੀਆਂ ਹਨ। ਆਕਲੈਂਡ ਤੋਂ ਬਾਹਰ ਰਹਿੰਦਾ ਸਾਡਾ ਪੰਜਾਬੀ ਭਾਈਚਾਰਾ ਵੀ ਪੂਰਾ ਸਹਿਯੋਗ ਦਿੰਦਾ ਹੈ ਤੇ ਹਾਜ਼ਰੀਆਂ ਭਰਦਾ ਹੈ । ਖੇਡਾਂ ਵਿੱਚ ਵੀ ਹਿੱਸੇ ਲੈਂਦੇ ਹਨ। ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਜਿੱਥੇ ਫੁੱਟਬਾਲ ਓਪਨ , ਵਾਲੀਬਾਲ, ਕਬੱਡੀ ਦੇ ਮੈਚ ਹੋਣਗੇ ਉੱਥੇ ਲੇਡੀਜ ਤੇ ਬੱਚਿਆਂ ਦੀਆਂ ਵੀ ਖੇਡਾਂ ਵਧੀਆ ਤਰੀਕੇ ਨਾਲ ਕਰਵਾਈਆਂ ਜਾਣਗੀਆਂ । ਬੱਚਿਆਂ ਵਾਸਤੇ ਖਾਸ ਤੌਰ ਤੇ ਟ੍ਰੇਨ ਅਤੇ ਬੋਨਸੀ ਕਾਸਲ ਦਾ ਪ੍ਰਬੰਧ ਕੀਤਾ ਗਿਆ ਹੈ।ਪ੍ਰਬੰਧਕ ਇਸ ਗੱਲ ਦੀ ਵੀ ਆਸ ਰੱਖਦੇ ਹਨ ਕਿ ਅੰਡਰ 17 ਕਬੱਡੀ ਦਾ ਮੈਚ ਵੀ ਦੇਖਣ ਨੂੰ ਮਿਲੇਗਾ।
ਪ੍ਰਬੰਧਕਾਂ ਨੇ ਖਾਸ ਤੌਰ ਤੇ ਆਪਣੇ ਕਾਰੋਬਾਰੀ ਸਾਥੀਆਂ ਦਾ ਜ਼ਿਕਰ ਕੀਤਾ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਕਿਉਂ ਕਿ ਇਹਨਾਂ ਤੋਂ ਬਿਨਾਂ ਇਹ ਵੱਡੇ ਕਾਰਜ ਕਰਨੇ ਅਸੰਭਵ ਹਨ। ਲੰਗਰ ਦੀ ਸੇਵਾ ਝੱਮਟ ਪਰਿਵਾਰ ਜੰਡੂ ਸਿੰਘਾ ਵਾਲਿਆ ਵੱਲੋਂ ਲੈਣ ਤੇ ਪ੍ਰਬੰਧਕਾਂ ਨੇ ਧੰਨਵਾਦ ਕੀਤਾ
ਪ੍ਰਬੰਧਕਾਂ ਦੇ ਦੱਸਣ ਅਨੁਸਾਰ ਫੁੱਟਬਾਲ ਦੀਆਂ ਟੀਮਾਂ ਦੀਆਂ ਟਾਈਆਂ ਸ਼ਨੀਵਾਰ 25 ਅਕਤੂਬਰ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਪਾਈਆਂ ਜਾਣਗੀਆਂ । ਪ੍ਰਬੰਧਕਾਂ ਵੱਲੋਂ ਆਪਣੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਪੂਰੇ ਪਰਿਵਾਰ ਸਮੇਤ 26 ਅਕਤੂਬਰ ਨੂੰ COLIN LAWRIE FIELDS 47 Reynolds Road, Pukekohe ਆਉਣ।


