
ਪ੍ਰਦੀਪ ਚਿੱਜੜ
ਆਕਲੈਂਡ:- 02 ਸਤੰਬਰ 2026
ਪੁਲਿਸ ਮੁਤਾਬਕ 42 ਅਤੇ 38 ਸਾਲ ਦੇ ਦੋ ਵਿਅਕਤੀ, ਜੋ Niagara ਅਤੇ Gore ਨਾਲ ਸਬੰਧਤ ਹਨ, ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਪੂਰਬੀ ਸਾਊਥਲੈਂਡ ਵਿੱਚ ਜੂਨ ਤੋਂ ਚੱਲ ਰਹੀਆਂ ਕਈ ਪੇਂਡੂ ਚੋਰੀਆਂ ਦੀ ਜਾਂਚ ਤੋਂ ਬਾਅਦ ਕੀਤੀ ਗਈ।
ਐਕਟਿੰਗ ਸੀਨੀਅਰ ਸਰਜੈਂਟ ਬਲੇਅਰ ਸ਼ਰਲੀ ਨੇ ਕਿਹਾ ਕਿ ਚੋਰੀ ਹੋਇਆ ਲੋਕਾਂ ਦਾ ਸਮਾਨ ਵਾਪਸ ਮਿਲਣਾ ਪੀੜਤ ਪਰਿਵਾਰਾਂ ਅਤੇ ਪੂਰੇ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪੁਲਿਸ ਨੇ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵਾਹਨ ਅਤੇ ਟ੍ਰੇਲਰ ਲਾਕ ਰੱਖਣ, ਚਾਬੀਆਂ ਸੁਰੱਖਿਅਤ ਥਾਂ ‘ਤੇ ਰੱਖਣ ਅਤੇ ਮਹਿੰਗਾ ਸਾਮਾਨ ਬੰਦ ਸ਼ੈੱਡਾਂ ਜਾਂ ਸੁਰੱਖਿਅਤ ਥਾਵਾਂ ‘ਤੇ ਰੱਖਣ ਦੀ ਸਲਾਹ ਦਿੱਤੀ ਹੈ।
ਦੋਵੇਂ ਮੁਲਜ਼ਮ 8 ਸਤੰਬਰ ਨੂੰ Invercargill District Court ਵਿੱਚ ਪੇਸ਼ ਹੋਣਗੇ। ਪੁਲਿਸ ਨੇ ਲੋਕਾਂ ਨੂੰ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਘਟਨਾ ਉਸ ਸਮੇਂ ਵਾਪਰ ਰਹੀ ਹੋਵੇ ਤਾਂ 111, ਜਦਕਿ ਹੋਰ ਜਾਣਕਾਰੀ ਲਈ 105 ‘ਤੇ ਸੰਪਰਕ ਕੀਤਾ ਜਾਵੇ।
ਵਾਇਕਾਟੋ ‘ਚ ਵੀ ਪੁਲਿਸ ਦੀ ਵੱਡੀ ਕਾਰਵਾਈ—14 ਕੈਨਾਬਿਸ ਗ੍ਰੋ ਹਾਊਸ ਬੇਨਕਾਬ
ਇਸੇ ਦੌਰਾਨ ਵਾਇਕਾਟੋ ਪੁਲਿਸ ਨੇ ਵੱਡੇ ਪੱਧਰ ‘ਤੇ ਚਲ ਰਹੀਆਂ ਇੰਡੋਰ ਕੈਨਾਬਿਸ ਗ੍ਰੋਇੰਗ ਕਾਰਵਾਈਆਂ ਖ਼ਿਲਾਫ਼ ਵੀ ਵੱਡੀ ਮੁਹਿੰਮ ਚਲਾਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਪੁਲਿਸ ਨੇ 14 ਗ੍ਰੋ ਹਾਊਸ ਲੱਭੇ, ਜਿੱਥੇ ਹਰੇਕ ਥਾਂ ਲਗਭਗ 200 ਤੋਂ 600 ਪੌਦੇ ਮਿਲੇ। ਇੱਕ ਥਾਂ ਤੋਂ ਹੀ 750 ਕਿਲੋਗ੍ਰਾਮ ਤੱਕ ਕੈਨਾਬਿਸ ਜ਼ਬਤ ਕੀਤੀ ਗਈ।
Frankton ਵਿੱਚ ਇੱਕ ਕਿਰਾਏ ਦੇ ਉਦਯੋਗਿਕ ਮਕਾਨ ਨੂੰ ਕਥਿਤ ਤੌਰ ‘ਤੇ ਕਈ ਗ੍ਰੋ ਰੂਮਾਂ ਵਿੱਚ ਤਬਦੀਲ ਕੀਤਾ ਗਿਆ ਸੀ। ਉੱਥੋਂ 580 ਕੈਨਾਬਿਸ ਪੌਦੇ ਮਿਲੇ। ਪੁਲਿਸ ਨੇ ਦੱਸਿਆ ਕਿ ਕੁਝ ਥਾਵਾਂ ‘ਤੇ ਬਿਜਲੀ ਦੀ ਗੈਰ-ਕਾਨੂੰਨੀ ਵਰਤੋਂ ਕਰਕੇ ਹਰ ਮਹੀਨੇ ਲਗਭਗ $10,000 ਤੱਕ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਮਾਮਲਿਆਂ ਵਿੱਚ ਮਕਾਨ ਮਾਲਕਾਂ ਨੂੰ ਕਿਰਾਏ ਦੀ ਜਾਇਦਾਦ ਵਿੱਚ ਚੱਲ ਰਹੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਨੇ ਲੋਕਾਂ ਨੂੰ ਸ਼ੱਕੀ ਆਵਾਜਾਈ, ਅਜੀਬ ਉਪਕਰਨ ਜਾਂ ਕੈਨਾਬਿਸ ਦੀ ਗੰਧ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।


